ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ

→ ✰ Dead . UnP ✰ ←

→ Pendu ✰ ←
Staff member
"ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ

ਵਿਛੋੜਾ ਤੇਰਾ ਝੱਲ ਹੋਣਾ ਔਖਾ ਹੋਈ ਜਾਂਦਾ ਏ

ਜਿਉਣਾ ਤੇਰੇ ਤੋਂ ਬਗੈਰ ਕਦੇ ਸੋਚਿਆ ਨਹੀ ਸੀ ਮੈਂ

ਹੁਣ ਤੇਰੇ ਬਿਨ ਮਰ ਵੀ ਹੋਣਾ ਔਖਾ ਹੋਈ ਜਾਂਦਾ ਏ

ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ

ਪਰ ਮੇਰੇ ਸਵਾਲ ਦਾ ਹਲ ਹੋਣਾ ਔਖਾ ਹੋਈ ਜਾਂਦਾ ਏ

ਹੁਣ ਹਸਤੀ ਤੇਰੀ ਬਹੁਤ ਉੱਚੀ ਨਿਗਾਹ ਤੇਰੀ ਕਈਆਂ ਤੇ

ਨਜ਼ਰ ਸਾਡੇ ਵੱਲ ਹੋਣਾ ਔਖਾ ਹੋਈ ਜਾਂਦਾ ਏ

ਲਿਖਣਾ ਨੀ ਆਉਦਾ ਮੈਨੂੰ ਨਹੀੳ ਕਦੇ ਲਿਖਿਆ ਸੀ

ਪਰ ਸਾਹਿਬ ਜਜ਼ਬਾਤਾਂ ਨੂੰ ਠੱਲ ਪਾਉਣਾ ਔਖਾ ਹੋਈ ਜਾਂਦਾ ਏ......!"

________
Raj Sidhu
 
Top