ਹੱਕ ਸੱਚ ਦੀ ਰੁੱਖੀ ਮਿੱਸੀ ਚੰਗੀ

→ ✰ Dead . UnP ✰ ←

→ Pendu ✰ ←
Staff member
ਸੱਚ ਬੋਲਣ ਤੋਂ ਟਲਣਾ ਨਹੀਂ ਏ
ਚੋਰਾਂ ਦੇ ਸੰਗ ਰਲਣਾ ਨਹੀਂ ਏ!

ਹੱਕ ਸੱਚ ਦੀ ਰੁੱਖੀ ਮਿੱਸੀ ਚੰਗੀ
ਮਾਸ ਗਰੀਬ ਦਾ ਤਲਣਾ ਨਹੀਂ ਏ!

ਮਜ਼ਲੂਮਾਂ ਦੇ ਸਦਾ ਨਾਲ ਖੜਾਗੇਂ
ਤੇਰੀ ਬੋਟੀ ਉੱਤੇ ਪਲਣਾ ਨਹੀਂ ਏ!

ਸਾਡੇ ਰਾਹ ਤੇਰੇ ਤੋਂ ਵੱਖ ਹਾਕਮਾਂ
ਤੇਰੀਆਂ ਪੈੜਾਂ ਪਿੱਛੇ ਚੱਲਣਾ ਨਹੀਂ ਏ!

ਸੱਚ ਦੇ ਝੱਖੜ ਹੁਣ ਜ਼ੋਰਾਂ ਤੇ ਨੇ
ਝੂਠ ਦਾ ਦੀਵਾ ਬਲਣਾ ਨਹੀਂ ਏ!

ਬੱਦਲਾਂ ਵਿੱਚ ਵੀ ਚਮਕੀ ਜਾਣਾ
ਸੱਚ ਦਾ ਸੂਰਜ ਢਲਣਾ ਨਹੀਂ ਏ!

ਭਾਵੇਂ ਜਿਸਮ ਸਾਡਾ ਤੂੰ ਸਾੜ ਦੇਵੇਗਾਂ,
ਪਰ ਸੋਚ ਸਾਡੀ ਨੇ ਮਰਨਾ ਨਹੀਂ ਏ!

ਜੁਗਰਾਜ ਸਿੰਘ​
 
Top