ਹੱਕ ਸੱਚ ਦਾ ਪੈਗਾਮ

ਕੁਫਰ ਤੋਲਦੇ ਕਈ ਨਾ ਸ਼ਰਮ ਕਰਦੇ
ਕਈ ਅਦਬ ਨਾਲ ਕਰਨ ਸਲਾਮ ਏਥੇ

ਨੇਕੀ ਕਰ ਕੇ ਕਈ ਜਿਤਾਉਂਦੇ ਨਹੀਂ
ਕਈ ਖੱਟਦੇ ਹੀ ਨਮਕ ਹਰਾਮ ਏਥੇ

ਜੋ ਲੱਜਿਆ ਦੀ ਬੁੱਕਲ ਉਤਾਰ ਦੇਵੇ
ਉਹਦੇ ਹੁੰਦੇ ਨੇ ਚਰਚੇ ਆਮ ਏਥੇ

ਜਿੰਦ ਲੋਕਾਂ ਦੇ ਲੇਖੇ ਜੋ ਲਾ ਦੇਵੇ
ਸ਼ਖਸ਼ ਓਸ ਦਾ ਚਮਕੇ ਫਿਰ ਨਾਮ ਏਥੇ

ਕਈ ਜਾਮ ਹੀ ਸ਼ਾਮ ਨੂੰ ਪੀਵਂਦੇ ਨੇ
ਕਈ ਭੁੱਖੇ ਹੀ ਕੱਟਦੇ ਸ਼ਾਮ ਏਥੇ

ਲੈ ਕੇ ਹਰਫ਼ ਤੂੰ ਸੋਹਣੇ ਬਣਾ ਮਾਲਾ
ਮਾਂ ਬੋਲੀ ਨਾ ਹੋਏ ਬਦਨਾਮ ਏਥੇ

ਸੋਹਲ ਗਾਹ ਲੈ ਸਮੁੰਦਰ ਤੇ ਚੁਣ ਮੋਤੀ
ਹੱਕ ਸੱਚ ਦਾ ਦੇ ਤੂੰ ਪੈਗਾਮ ਏਥੇ

ਆਰ.ਬੀ.ਸੋਹਲ​
 
Top