ਹੇ ਰੱਬਾ

ਹੇ ਰੱਬਾ ਮੈਨੂੰ ਜੇਰਾ ਦੇਈ,
ਦੁੱਖ-ਸੁੱਖ ਨੂੰ ਬਰਾਬਰ ਅਤੇ
ਲੋਕਾਂ ਦੀਆਂ ਕੋਝੀਆਂ ਚਾਲਾਂ ਸਹਿਣ ਦਾ,
ਹੇ ਰੱਬਾ ਮੈਨੂੰ ਜੇਰਾ ਦੇਈ,
ਲੱਖ ਬੁਰਾਈ ਕਰੇ ਮੇਰੀ ਦੁਸ਼ਮਣ,
ਉਸਦੀਆਂ ਚੰਗਿਆਈਆਂ ਕਹਿਣ ਦਾ,
ਹੇ ਰੱਬਾ ਮੈਨੂੰ ਜੇਰਾ ਦੇਈ,
ਉਹ ਮੇਰੀਆਂ ਜੜਾਂ 'ਚ ਤੇਜ਼ਾਬ ਪਾਵੇ,
ਪਰ ਉਸਦੀਆਂ ਜੜਾਂ 'ਚ ਪਾਣੀ ਪਾਉਣ ਦਾ,
ਹੇ ਰੱਬਾ ਮੈਨੂੰ ਜੇਰਾ ਦੇਈ,
ਉਹ ਵਿਹਲਾ ਬੈਠੇ ਕੋਈ ਗੱਲ ਨੀ,
ਪਰ ਮੈਨੂੰ ਉਸਦਾ ਵੀ ਕੰਮ ਕਰਨ ,
ਹੇ ਰੱਬਾ ਜੇਰਾ ਦੇਈ,
ਨਾ ਮੈਂ ਸੜਾ ਉਸਦੇ ਔਗੁਣਾਂ ਤੋਂ,
ਉਸਨੂੰ ਗੁਣ ਵੰਡਣ ਦਾ,
ਹੇ ਰੱਬਾ ਮੈਨੂੰ ਜੇਰਾ ਦੇਈ,
ਉਹ ਸਾਡੇ ਜਿਮਨੇ ਮਰਜ਼ੀ ਖੰਭ ਕੁਤਰੇ,
ਪਰ ਉਸਦੀ ਗੁੱਡੀ ਚੜ੍ਹਾਉਣ ਦਾ,
ਹੇ ਰੱਬਾ ਮੈਨੂੰ ਜੇਰਾ ਦੇਈ,
ਲੜ ਕੇ ਕਿਸੇ ਨਾਲ ਕੁਝ ਨੀ ਬਣਨਾ,
ਹੇ ਰੱਬਾ ਹਰਪ੍ਰੀਤ ਨਿਮਾਣੇ ਨੂੰ,
ਸਹਿਣ ਸ਼ਕਤੀ ਦਾ ਹੀ ਜੇਰਾ ਦੇਈ।


 
Top