UNP

ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ

ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ ।
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ ।

ਜੇ ਨਹੀਂ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ 'ਚੋਂ ਇਸ ਤਰ੍ਹਾਂ ਓਝਲ ਨਾ ਹੋ ।

ਮੌਸਮੀ ਪੰਛੀ ਨੇ ਸਭ ਉਡ ਜਾਣਗੇ,
ਸੋਨ-ਚਿੜੀਆਂ ਦੇ ਲਈ ਬਿਹਬਲ ਨਾ ਹੋ ।

ਭਾਰ ਬਣ ਕੇ ਉਮਰ ਭਰ ਦਿਲ 'ਤੇ ਰਿਹੈਂ,
ਪਲ ਕੁ ਭਰ ਹੁਣ ਪਲਕ 'ਤੇ ਬੋਝਲ ਨਾ ਹੋ ।

ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ 'ਚ ਤੂੰ ਸ਼ਾਮਲ ਨਾ ਹੋ ।

Post New Thread  Reply

« ਇਸ ਤਰ੍ਹਾਂ ਦੇ ਦੋਸਤੋ ਸਾਨੂੰ ਸਦਾ ਰਹਿਬਰ ਮਿਲੇ | ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ »
X
Quick Register
User Name:
Email:
Human Verification


UNP