ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ

ਮਜਬੂਰੀ ਪਿਆਰ ਵਿਚ ਆਵੇ ਆਸ਼ਿਕ ਤਾਂ ਮਰਦਾ,|
ਯਾਰ ਸਾਥ ਨ ਨਿਭਾਵੇ ਆਸ਼ਿਕ ਤਾਂ ਮਰਦਾ, |
ਨਹੀਂ ਮਰਦਾ ਆਸ਼ਿਕ ਕਦੇ ਮੌਤ ਆਪਣੀ, |
ਕੋਈ ਸਹਿਬਾਂ ਬਣ ਮਰਵਾਵੇ ਆਸ਼ਿਕ ਤਾਂ ਮਰਦਾ |
---------------------------------------------

ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕਾਹਦਾ ਤੇਰੇ ਨਾਲ ਰੋਸਾ ਕਾਹਦਾ ਤੇਰੇ ਨਾਲ ਝੇੜਾ,
ਸਾਨੂੰ ਕੀਤਾ ਬਰਬਾਦ ਆਇਆ ਜ਼ਿੰਦਗੀ ਚ ਜਿਹੜਾ,
ਧੋਖੇ ਯਾਰਾ ਹਥੋਂ ਸਹਿਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕੱਲ੍ਹ ਜਿਹੜੇ ਨਹੀਂ ਸੀ ਖਾਂਦੇ ਸਾਡਾ ਪਲ ਵੀ ਵਸਾਹ,
ਅੱਜ ਓਹਨਾਂ ਸੱਜਣਾ ਦੇ ਸਾਥੋ ਵਖ ਹੋ ਗਏ ਰਾਹ,
ਪਰ ਓਹਦੇ ਰਾਹਾਂ ਵਿਚ ਬਹਿਣ ਦੀ ਆਦਤ ਪੈ ਗਈ ਏ ਮੈਨੂੰ
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕਦੇ ਸੋਚਿਆ ਨਹੀਂ ਸੀ ਇੰਝ ਸਾਡੇ ਨਾਲ ਹੋਣਾ,
ਓਹ ਇਸ਼ਕ ਖਿਡਾਰੀ,ਦਿਲ ਬਣੂਗਾ ਖਿਡੌਣਾ,
ਓਹਦੇ ਦਿੱਤੇ ਗਮ ਲੈਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਰੱਬਾ ਓਹਦੇ ਸਾਰੇ ਦੁਖ,"ਢੀੰਡਸੇ" ਨੂੰ ਲੱਗ ਜਾਣ,
ਓਹਦੇ ਰਾਹਾਂ ਵਾਲੇ ਕੰਡੇ ਸਾਰੇ ਮੇਰੇ ਚੁਭ ਜਾਣ
ਹੁਣ ਕੰਡਿਆ ਨਾਲ ਖਹਿਣ ਦੀ ਆਦਤ ਪੈ ਗਈ ਏ ਮੈਨੂੰ.
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ...

writer: manpreet dhindsa
 
Top