UNP

ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ

Go Back   UNP > Poetry > Punjabi Poetry

UNP Register

 

 
Old 09-Oct-2014
karan.virk49
 
Post ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ

ਕਾਤਲ ਨਿਰਦੋਸ਼ੇ ਸਿੱਖਾਂ ਦਾ ਅਰਜਾਨ ਦਾਸ ਨਾ ਛੱਡਿਆ
ਲਲਿਤ ਮਾਕਨ ਕੁੱਤਾ ਜੋ ਸਰਕਾਰੀ ਖਾਸ ਨਾ ਛੱਡਿਆ
ਫਿਰ ਜਾ ਪੂਨੇ ਵੈਦਿਆ ਦੀ ਧੌਣ ਮਰੌੜੀ ਸਿੰਘਾ ਨੇ
ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ!

ਪੀੜ ਕੌਮ ਤੇ ਦੇਖਕੇ ਚੁੱਪ ਨਾ ਧਾਰੀ ਉਹਨਾਂ ਨੇ
ਅੱਗ ਜੁਲਮ ਦੀ ਨਾਲ ਲਹੂ ਦੇ ਠਾਰੀ ਉਹਨਾਂ ਨੇ
ਵਾਂਗ ਗੁਲਾਬਾਂ ਭਾਵੇਂ ਜਿੰਦਗੀ ਮਾਣੀ ਥੋੜੀ ਸਿੰਘਾ ਨੇ
ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ!

ਮੌਤ ਦੇ ਗਾਨੇ ਬੰਨ ਕੇ ਘੋੜੀ ਚੜ ਗਏ ਯੋਧੇ ਜੀ
ਜੁਲਮ ਦੀ ਗੰਗਾ ਮੂਹਰੇ ਅੜ ਗਏ ਯੋਧੇ ਜੀ
ਨਾਲ ਹੌਂਸਲੇ ਹਿੰਦ ਦੀ ਆਕੜ ਤੋੜੀ ਸਿੰਘਾ ਨੇ
ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ!

ਸੀਨੇ ਵਿੱਚ ਨਸੂਰ ਬਣ ਗਿਆ ਨੀਲਾ ਤਾਰਾ ਜੀ
ਜਾਨ ਤੋਂ ਵੱਧ ਕੇ ਸਾਨੂੰ ਹਰਿਮੰਦਰ ਪਿਆਰਾ ਜੀ
ਜਿਸਦੀ ਖਾਤਰ ਰੱਤ ਆਪਣੀ ਬੜੀ ਰੋੜੀ ਸਿੰਘਾ ਨੇ
ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ!

ਪੱਤ ਕੌਮ ਦੀ ਰੱਖ ਲਈ ਗਦਲੀ ਪਿੰਡ ਦੇ ਜਿੰਦੇ ਨੇ
ਹੱਸ ਕੇ ਫਾਂਸੀ ਚੁੰਮ ਲਈ ਸੁੱਖੇ ਪੁੱਤ ਮਾਂ ਦੇ ਸ਼ਿੰਦੇ ਨੇ
ਸੰਧੂ ਚੜ੍ਹਦੀ ਕਲਾ ਕੌਮ ਦੀ ਸਦਾ ਸੀ ਲੋੜ੍ਹੀ ਸਿੰਘਾ ਨੇ
ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ!

ਜੁਗਰਾਜਸਿੰਘ‬

 
Old 13-Oct-2014
userid97899
 
Re: ਹਿੰਦ ਸਰਕਾਰ ਨੂੰ ਇੰਝ ਸੀ ਭਾਜੀ ਮੋੜੀ ਸਿੰਘਾ ਨੇ

Gud share

Post New Thread  Reply

« ਕੌਮ ਇਹ ਬੱਬਰ ਸ਼ੇਰਾਂ ਦੀ | Ik Intzaar »
X
Quick Register
User Name:
Email:
Human Verification


UNP