UNP

ਹਿਜ਼ਰ ਤੋਂ ਹਸ਼ਰ ਤੱਕ

Go Back   UNP > Poetry > Punjabi Poetry

UNP Register

 

 
Old 03-Feb-2016
Jelly Marjana
 
ਹਿਜ਼ਰ ਤੋਂ ਹਸ਼ਰ ਤੱਕ

ਜੋ ਬਿਨਾ ਜ਼ੁਰਮ ਸਜ਼ਾ ਪਾਉਂਦਾ ਓਹੀ ਬੱਸ ਜਾਣਦਾ ,,
ਜੋ ਦਰਦ ਸੀਨੇ `ਚ ਲੁਕਾਉਂਦਾ ਓਹੀ ਬੱਸ ਜਾਣਦਾ ,,

ਹਿਜ਼ਰ ਤੋਂ ਹਸ਼ਰ ਤੱਕ ਦਾ ਅੌਖਾ ਬੜਾ ਹੈ ਪੈਂਡਾ ,,
ਜੋ ਸਖਸ਼ ਇਹਨੂੰ ਹੈ' ਗਾਹੁੰਦਾ ਓਹੀ ਬੱਸ ਜਾਣਦਾ ,,

ਇੱਕ ਸਮੁੰਦਰ ਥੱਲੇ ਪਤਾ ਨਹੀ ਹੋਰ ਕਿੰਨੇ ਨੇ ਸਮੁੰਦਰ ,
ਜੋ ਖਾਰੇ ਹੰਝੂਆਂ ਨੂੰ ਵਹਾਉਂਦਾ ਓਹੀ ਬੱਸ ਜਾਣਦਾ ,,

ਗਮਾਂ ਦੇ ਸਮੁੰਦਰਾਂ `ਚ ਡਿੱਕ ਡੋਲੇ ਖਾਂਦਾ ਹੈ ਕੋਈ ,,
ਜਦੋਂ ਕਿਨਾਰਾ ਨਾ ਥਿਆਉਂਦਾ ਓਹੀ ਬੱਸ ਜਾਣਦਾ ,,

ਇਸ਼ਕ ਦੀ ਹਕੀਕਤ ਭਲਾਂ ਕੌਣ ਇੱਥੇ ਸਮਝੇਗਾ ,,
ਜੋ ਸਲ਼ੀਬਾਂ ਤੇ ਹੈ ਗਾਉਂਦਾ ਓਹੀ ਬੱਸ ਜਾਣਦਾ ,,

ਸੱਚ ਬੋਲ ਸ਼ੁਕਰਾਤ ਬਣਨਾ ਜੈਲੀ ਬੜਾ ਹੈ ਅੌਖਾ ,,
ਪਿਆਲਾ ਜ਼ਹਿਰ ਮੂੰਹ ਨੂੰ ਲਾਉਂਦਾ ਓਹੀ ਬੱਸ ਜਾਣਦਾ।।

 
Old 03-Feb-2016
[Thank You]
 
Re: ਹਿਜ਼ਰ ਤੋਂ ਹਸ਼ਰ ਤੱਕ

very nice

 
Old 03-Feb-2016
Ravivir
 
Re: ਹਿਜ਼ਰ ਤੋਂ ਹਸ਼ਰ ਤੱਕ

So good

 
Old 08-Feb-2016
Jelly Marjana
 
Re: ਹਿਜ਼ਰ ਤੋਂ ਹਸ਼ਰ ਤੱਕ

thanx ji....

Post New Thread  Reply

« Jaan | ਕਾਸ਼ ! ਕਦੇ ਉਹ [>>>>{} »
X
Quick Register
User Name:
Email:
Human Verification


UNP