ਹਾਸੋ ਹੀਣੀ ਜਿੰਦੜੀ

ਹਾਸੋ ਹੀਣੀ ਕਿਉਂ ਹੋਈ ਫਿਰਦੀ ਏਂ ਜਿੰਦੜੀਏ,
ਪਰਾਏ ਛੱਡਕੇ ਆਪਣਿਆਂ ਵਿੱਚ ਕਿਉਂ ਘਿਰਦੀ ਏਂ ਜਿੰਦੜੀਏ,
ਇਹਨਾਂ ਵਿਕਾਰਾਂ ਵਿੱਚ ਫਸੀ ਤੂੰ ਬੜੇ ਚਿਰਦੀ ਏਂ ਜਿੰਦੜੀਏ,
ਪ੍ਰਮਾਤਮਾ ਨੂੰ ਛੱਡ ਕਿਸੇ ਹੋਰ ਦੇ ਪੈਰਾਂ ਵਿੱਚ ਕਿਉਂ ਗਿਰਦੀ ਏਂ ਜਿੰਦੜੀਏ ।

ਪਿਆਰ ਵਿੱਚ ਨਫ਼ੇ ਨੁਕਸਾਨ ਕਿਉਂ ਕੱਢਦੀ ਏਂ ਜਿੰਦੜੀਏ,
ਈਰਖਾ ਬੱਸ ਕਿਸੇ ਦੇ ਪੈਰਾਂ ਨੂੰ ਕਿਉਂ ਵੱਢਦੀ ਏਂ ਜਿੰਦੜੀਏ,
ਦੁੱਖਾਂ ਵਿੱਚ ਫਸੀ ਤੂੰ ਹੋਰਾਂ ਅੱਗੇ ਹੱਥ ਕਿਉਂ ਅੱਡਦੀ ਏਂ ਜਿੰਦੜੀਏ,
ਜੋ ਤੇਰੇ ਅੰਦਰ ਏ ਉਹਨੂੰ ਮੂਰਤੀਆਂ ਬੁੱਤਾਂ ਵਿੱਚ ਕਿਉਂ ਲੱਭਦੀ ਏਂ ਜਿੰਦੜੀਏ ।

ਮੋਹ ਮਾਇਆ ਦੇ ਜਾਲ ਵਿੱਚ ਫੱਸਕੇ ਬਹੁਤ ਦੁੱਖ ਸਹੇਂਗੀ ਜਿੰਦੜੀਏ,
ਕਦੋਂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਬਹੇਂਗੀ ਜਿੰਦੜੀਏ,
ਕਦ ਤੂੰ ਅਹੰਕਾਰ ਦੀ ਪੌੜੀ-ਪੌੜੀ ਥੱਲੇ ਲਹੇਂਗੀ ਜਿੰਦੜੀਏ,
ਪੰਜਾਂ ਵਿਕਾਰਾਂ ਨੂੰ ਛੱਡਕੇ ਬੜੀ ਸੁੱਖੀ ਰਹੇਂਗੀ ਜਿੰਦੜੀਏ ।

ਦੁੱਖ ਸੁੱਖ ਤੇਰੀ ਰਾਹ ਦਾ ਇੱਕ ਹਿੱਸਾ ਨੇ ਜਿੰਦੜੀਏ,
ਸੋਚਾਂ ਵਾਲੇ ਪੁੜ ਵਿੱਚ ਹਰ ਵੇਲੇ ਕਿਉਂ ਪਿੱਠਾ ਏਂ ਜਿੰਦੜੀਏ,
ਹਰ ਵੇਲੇ ਹਰ ਕਿਸੇ ਨਾਲ ਬੋਲੀਦਾ ਮਿੱਠਾ ਏਂ ਜਿੰਦੜੀਏ,
"ਪ੍ਰੀਤ" ਤਾਂ ਤੇਰੇ ਚਰਨਾਂ ਵਿੱਚ ਹਰ ਵੇਲੇ ਡਿੱਠਾ ਏ ਜਿੰਦੜੀਏ ।
 
Top