ਹਾਰ ਗਿਆ

ਦੋ ਪਲ ਨਾਲ ਗੁਜ਼ਾਰ ਅਸਾਂ ਕੋਈ ਤਪਦਾ ਸੀਨਾ ਠਾਰ ਗਿਆ
ਨੈਨ ਮਿਲਾ ਫਿਰ ਨੈਨਾ ਸੰਗ ਓਹ ਸੁਫਨੇ ਕਈ ਸ਼ਿੰਗਾਰ ਗਿਆ

ਗੋਰਾ ਮੁਖੜਾ ਕੁੰਡਲੀਆ ਜੁਲਫਾਂ ਕਦ ਸਰੋਂ ਦੀ ਟਾਹਣੀ
ਫੁੱਲਾਂ ਵਰਗਾ ਫੁੱਲ ਓਹ ਸੋਹਨਾ ਮਹਿਕਾਂ ਕਈ ਖਿੰਡਾਰ ਗਿਆ

ਜਿੰਦ ਮੇਰੀ ਹੋਈ ਝੱਲ ਵ੍ਲਲੀ ਰੂਹ ਫਿਰੇ ਨਸ੍ਹਿਆਈ
ਸਧਰਾਂ ਦੀ ਚਾਦਰ ਤੇ ਐਡੇ ਈ ਗੂੜੇ ਰੰਗ ਖਿਲਾਰ ਗਿਆ

ਫਿਕਰਾਂ ਫਾਕੇ ਚੁੱਲੇ ਪੈ ਗਏ ਉੱਡ ਪੁੱਡ ਗਏ ਸਬ ਝੋਰੇ
ਮਾਰੂਥਲ ਨੂੰ ਕਰ ਕੇ ਜਲ ਥਲ ਰੀਝਾਂ ਇੰਝ ਸੰਵਾਰ ਗਿਆ


ਨੀਂਦਰ ਅਖਿਓਂ ਵਖਰੀ ਕਰਕੇ ਦੇ ਗਿਆ ਮਿਠੀਆ ਯਾਦਾਂ
ਭਰ ਸਾਹਵਾਂ ਮੇਰੇ ਸਾਹੀਂ ਆਓਨ ਦਾ ਕਰ ਕੇ ਫੇਰ ਕਰਾਰ ਗਿਆ

ਘੜੀ ਵਸਲ ਦੀ ਦੋ ਰੂਹਾਂ ਨੂੰ ਲੈ ਗਈ ਸੁਰਗਾ ਵੱਲੇ
ਭੱਟੀ ਚੰਦ੍ਰਾ ਕੀ ਆਖੇ ਦਿਲ ਜਿਤਆ ਕੇ ਦਿਲ ਹਾਰ ਗਿਆ
 
Top