ਹਾਂ ਨਿੱਤ ਬਹਿੰਦਾ ਏ ਲਹੂ

Gur-Preet

Na-Smj JeHa
Un-SpoKen StorY of My LiFe ੧੭-੨-੧੫

ਕੁੱਝ ਸਾਲਾਂ ਪਹਿਲਾਂ ਮਿਲੀਆ ਗ਼ਮ ਅੱਜ ਖ਼ੰਡਰ ਬਣ ਚੱਲੀਆ ਏ
ਪਰ ਫ਼ਿਰ ਵੀ ਉਸਦੇ ਢਹਿਣ ਦੀ ਖ਼ਬਰ ਕਦੇ ਆਈ ਨਹੀ ...

ਉਹ ਯਾਦਾਂ ਅੱਜ ਵੀ ਮੇਰੇ ਸਿਰ ਚੜ-ਚੜ ਬੋਲਦੀਆਂ ਨੇ
ਮੈਂ ਵੀ ਇਹਨਾਂ ਨੂੰ ਠੱਲ ਪਾਉਣ ਦੀ ਜਹਿਰ ਕਦੇ ਪਿਆਈ ਨਹੀ ...

ਕੁੱਝ ਝੁੱਠੇ ਹਾਸੇ ਜੋ ਸੀ ਨਿੱਤ ਮਨੀਂ ਸਿਸਕਦੇ ਰਹਿੰਦੇ
ਹੁਣ ਦਿਲ ਨਿੱਤ ਉਹਨਾਂ ਚਿਹਰੀਆਂ ਵਿੱਚ ਜਾ ਗੁਆਚਦਾ ਏ ...

ਉਹ ਝੂਠੀਆਂ-ਮੂਠੀਆ ਆਸਾਂ ਰੱਖ਼ ਅੱਜ ਇੱਕ ਪਾਸੇ
ਬੱਸ ਰੋਣ ਦੇ ਬਹਾਨੀਆ ਲਈ 'ਗੁਰੀ' ਗ਼ਮ ਤਲਾਸ਼ਦਾ ਏ ...
ਹਾਂ ਰੋਣ ਦੇ ਬਹਾਨੀਆ ਲਈ .................


ਮੁੱਕ ਗਈ ਜਿੰਦਗੀ ਦਾ ਦੋਸ਼ ਹੁਣ ਕਿਹਦੇ ਸਿਰ ਮੜ ਦੇਂਵਾ
ਬੱਸ ਮਿੱਟੀ ਚ ਰੋਲੀਆ ਮੇਰੇ ਚੋਂ ਖ਼ੌ ਗਏ ਕੁੱਝ ਕਿਰਦਾਰਾਂ ਨੇ ...

ਕਈਆਂ ਨੇ ਲੱਖ਼ ਕੋਸ਼ਿਸ ਕੀਤੀ ਮੁੜ ਤੋਂ ਉਗਾਉਣੇ ਦੀ
ਪਰ ਮਿੱਟੀ ਚ ਕਰ ਮਿੱਟੀ ਰੱਖ਼ ਲਿਆ ਗ਼ਮ ਦੇ ਸ਼ਾਹੂਕਾਰਾਂ ਨੇ ...


ਮੈਨੂੰ ਬੇ-ਹੋਸ਼ ਕਰ ਦੇਵੇ ਸ਼ਰਾਬ ਦੀ ਏਨੀ ਅੋਕਾਤ ਕਿੱਥੇ
ਪੀ ਗਿਆ ਮੈਂ ਹਿੱਸੇ ਆਉਂਦੀ ਉਸਦੇ ਸ਼ਹਿਰ ਦੇ ਮਹਿ-ਖ਼ਾਨਿਆਂ ਚੋਂ ...

ਲੱਗਦੀ ਤਾਂ ਨਹੀ ਹੁਣ ਕੋਈ ਘਾਟ ਇਸ ਕਮਲੇ ਨੁੰ ਜੀਣ ਲਈ
ਬੱਸ ਨਿੱਤ ਬਹਿੰਦਾ ਏ ਲਹੂ ਮਿਲੇ ਕੁੱਝ ਹੰਝੂ ਬੇ-ਗਾਨੀਆਂ ਚੋਂ ...
ਹਾਂ ਨਿੱਤ ਬਹਿੰਦਾ ਏ ਲਹੂ ..................

ਗੁਰੀ
 
Top