ਹਰ ਰੋਜ਼ ਤੁਰੇ ਆਉਂਦੇ ਇਲਜ਼ਾਮ ਮੇਰੇ ਘਰ ਨੂੰ

aulakhgora

== Guriqbal Aulakh ==
ਹਰ ਰੋਜ਼ ਤੁਰੇ ਆਉਂਦੇ ਇਲਜ਼ਾਮ ਮੇਰੇ ਘਰ ਨੂੰ,ਹਰ ਰੋਜ਼ ਕਰੀ ਜਾਂਦੇ ਬਦਨਾਮ ਮੇਰੇ ਘਰ ਨੂੰ,

ਉਹ ਆਪਣੀ ਸ਼ਨਾਖਤ ਦੀ ਅਫਵਾਹ ਨੂੰ ਵੀ ਤਰਸਣਗੇ,ਕੀਤਾ ਹੈ ਜਿੰਨਾ ਯਾਰੋ ਗੁਮਨਾਮ ਮੇਰੇ ਘਰ ਨੂੰ,

ਮਤ ਸੋਚਣ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਨੇ,ਜੋ ਸੋਚ ਰਹੇ ਨੇ ਕਰਨਾ ਉਪਰਾਮ ਮੇਰੇ ਘਰ ਨੂੰ,

ਹਰ ਰੋਜ਼ ਨਵਾਂ ਤੁਰਦੈ ਚਾਨਣ ਮੇਰੇ ਘਰ ਤੋਂ,ਹਰ ਰੋਜ਼ ਨਵਾਂ ਮਿਲਦਾ ਹੈ ਨਾਮ ਮੇਰੇ ਘਰ ਨੂੰ,

ਹਰ ਰੋਜ਼ ਸੁਬਾਹ ਹੁੰਦਿਆਂ ਤੁਰਦੇ ਨੇ ਜੋ ਪਰਛਾਵੇਂ,ਮੁੜ ਪਰਤ ਕੇ ਆਉਂਦੇ ਨੇ ਹਰ ਸ਼ਾਮ ਮੇਰੇ ਘਰ ਨੂੰ
 
Top