ਹਰਫਾਂ ਦਾ ਸਰਮਾਇਆ

ਹਰਫਾਂ ਦਾ ਇੱਕ ਸਰਮਾਇਆ
ਅੱਜ ਫਿਰ ਸੋਚਾਂ ਵਿੱਚ ਟਕਰਾਇਆ
ਦੇਖ ਹੋਈਆਂ ਗਮਾਂ ਨਾਲ ਲਥ-ਪਥ
ਥੋੜ੍ਹਾ ਸਹਿਮਿਆ ਤੇ ਘਬਰਾਇਆ
ਬਾਦੋਂ ਇਸ਼ਕ਼ ਹਾਦਸੇ ਗਲ ਲਾਕੇ
ਸੱਤਰੀਂ ਹਸਪਤਾਲ ਪਹੁੰਚਾਇਆ
ਹੋਸ਼ ਆਇਆ ਤੇ ਟੁੱਟੀਆਂ ਯਾਰ ਨਾਲੋਂ
ਤੋੜੀ ਸਾਂਝ ਦਾ ਬਿਆਨ ਸੁਣਾਇਆ
ਸਿਆਹੀ,ਕਲਮ,ਲਿਖਾਰੀ ਨੂੰ ਸੱਦਾ ਭੇਜਿਆ
ਸਭਨੂੰ ਵਿੱਚ ਕਿਤਾਬੀਂ ਸਥ ਬੁਲਾਇਆ
ਕਰ ਮਹਿਸੂਸ ਅਹਿਮੀਅਤ ਦੋਸ਼ਾਂ ਦੀ
ਪੰਚਾਇਤ ਨੇਂ ਰਾਜੀਨਾਵਾਂ ਕਰਵਾਇਆ
ਯਾਦਾਂ ਚ' ਡੁੱਬੀਆਂ ਸੀ ਵਸੂਲੇ ਤਾਂ ਖਿਆਲ ਥੋੜੇ
ਸਜਾ ਵਿੱਚ ਹਰਫਾਂ ਤੋਂ ਗੀਤ ਲਿਖਾਇਆ

Gurjant Singh
 
Top