ਹਰ ਧੀ ਨੇ ਇੱਕ ਦਿਨ ਬਾਬਲ ਦਾ ਘਰ ਛੱਡ ਕੇ

by kamal
ਧੀਆਂ ਹੋਈਆਂ ਲਟ ਬਾਵਰੀਆਂ
ਕਿਸੇ ਨੌਕਰ ਦੇ ਲੜ ਲਾ।
ਆਖਰ ਹਰ ਧੀ ਨੇ ਇੱਕ ਦਿਨ ਬਾਬਲ ਦਾ ਘਰ ਛੱਡ ਕੇ ਸਹੁਰੇ ਘਰ ਜਾਣਾ ਹੁੰਦਾ ਹੈ। ਧੀ ਦੀ ਡੋਲੀ ਤੋਰਨ ਵੇਲੇ ਜਿੱਥੇ ਮਾਪਿਆਂ ਨੂੰ ਆਪਣਾ ਫ਼ਰਜ਼ ਪੂਰਾ ਕਰ ਸਕਣਦੀ ਖ਼ੁਸ਼ੀ ਹੁੰਦੀ ਹੈ, ਉÎੱਥੇ ਸਰੀਰ ਦਾ ਇੱਕ ਅੰਗ ਤੋੜ ਕੇ ਦੂਜੇ ਥਾਂ ਲਾਉਣ ਦਾ ਦੁਖ ਵੀ ਹੁੰਦਾ ਹੈ। ਧੀ ਲਈ ਵੀ ਮੋਹ-ਮਮਤਾ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ। ਉਹ ਮਾਂ ਨੂੰ ਮੁਖ਼ਾਤਬ ਹੁੰਦੀ ਕਹਿੰਦੀ ਹੈ:
ਮੇਰੀ ਡੋਲੀ ਨੂੰ ਰੱਜ ਕੇ ਵੇਖ ਲੈ ਨੀਂ ਮਾਂ
ਮੈਂ ਤਾਂ ਜਾਣਾ ਬਿਗਾਨੜੇ ਦੇਸ ਨੀਂ ਮਾਂ।
ਮਾਂ, ਧੀ ਨੂੰ ਯਾਦ ਕਰਕੇ ਕਈ ਵਾਰ ਰੋ ਪੈਂਦੀ ਹੈ। ਮਨ ਹੀ ਮਨ ਸੋਚਦੀ ਝੂਰਦੀ ਹੈ ਕਿ ਧੀਆਂ ਦਾ ਤਾਂ ਕਿਤੇ ਘਰਨਹੀਂ। ਪੇਕੇ ਕਹਿੰਦੇ ਹਨ, ਆਪਣੇ ਘਰ ਜਾਊਗੀ, ਸਹੁਰੇ ਘਰ ਵੀ ਉਸ ਨੂੰ ਪਰਾਈ ਧੀ ਸਮਝਿਆ ਜਾਂਦਾ ਹੈ। ਅੱਖਾਂ ਵਿੱਚੋਂ ਕਿਰਦੇ ਹੰਝੂ ਜਿਵੇਂ ਕਹਿ ਰਹੇ ਹੋਣ ਤੈਨੂੰ ਸਹੁਰੇ ਘਰ ਬੈਠੀ ਧੀ ਪੁੱਛ ਰਹੀ ਹੈ: ਮਾਂ, ਸਾਨੂੰ ਸਹੁਰੇ ਘਰ ਤੋਰ ਕੇ ਤੇਰਾ ਕਿਹੋ ਜਿਹਾ ਜੀ ਲੱਗਦਾ ਹੈ:
ਤ੍ਰਿੰਞਣਾਂ ਦੇ ਵਿੱਚ ਕੱਤਣ ਸਹੇਲੀਆਂ,:ghug2
ਗੁੱਡੀਆਂ ਨਾਲ ਗੁੱਡੀਆਂ ਜੋੜ।
ਹੁਣ ਕਿਉਂ ਰੋਂਦੀ ਐਂ ਭਲੀਏ, ਧੀਆਂ ਨੂੰ ਸਹੁਰੇ ਤੋਰ।
 
Top