ਹਥੀਂ ਚਰੀ ਵੱਢਣੀਂ

ਹਥੀਂ ਚਰੀ ਵੱਢਣੀਂ
ਸਾਇਕਲ ਤੇ ਲੱਦਣੀ,
ਉੱਤੋਂ ਗਰਮੀਂ ਤੇ ਲੜ੍ਹਦੀ ਸੀ ਕੰਡ ਬਈ,


ਪੱਤੇ ਇਹਦੇ ਕੱਟ ਕੇ
ਬੇੜ ਜਿਹੇ ਵੱਟ ਕੇ,
ਲੈਂਦੇ ਸੀ ਬੰਨ ਅਸੀਂ ਪੰਡ ਬਈ,

ਰਾਹ ਵਿਚ ਟੋਇਆ ਆਣਾ
ਪੰਡ ਸਣੇ ਡਿੱਗ ਜਾਣਾ,
ਖੁੱਲ ਜਾਂਦੀ ਸੀ ਬੰਨੀ ਹੋਈ ਗੰਢ ਬਈ,

ਕੁੱਤਰਨ ਤੇ ਜੋਰ ਜਿਹਾ ਲਗਦਾ ਸੀ
ਮੁੜ੍ਹਕਾ ਬਹੁਤ ਵਗਦਾ ਸੀ,
ਹੋ ਜਾਂਦੀ ਸੀ ਟੋਕਿਆਂ ਨੂੰ ਝੰਡ ਬਈ,

ਹੁਣ ਲੋਕਾਂ ਦਿੱਤਾ ਕੰਮ ਛਡ
ਭਰਾ ਹੋਗੇ ਅੱਡੋ -ਅੱਡ,
ਪੈ ਗਈ ਏ
ਘਰਾਂ ਵਿਚ ਵੰਡ ਬਈ....




written by saab rai
Copy from FB
 
Last edited by a moderator:

JUGGY D

BACK TO BASIC
ਬਹੁਤ ਵਧਿਆ ਵੀਰ ... ਕੀਤਾ ਤਾਂ ਹੈ ਪਰ ਥੋਰੇ ਉਪਰਲੇ ਲੇਬਲ ਦਾ ... ਗੱਡੇ ਤੇ ਪਠੇ ਲਿਆਕੇ ਇੰਜਨ ਨਾਲ ਕੁਤਰਦੇ ਹੁੰਦੇ ਸੀ :y
 
Top