ਹਥ

ਹਥ ਉਚੀਆਂ ਅਟਾਰੀਆਂ ਨੂ ਪਾਇਆ ਨਹੀਓ ਜਾਣਾ...
ਤੂੰ ਤਾਂ ਟੀਸੀ ਵਾਲਾ ਬੇਰ ਸਾਥੋਂ ਲਾਹਿਆ ਨਹੀਓ ਜਾਣਾ...
ਤੈਥੋਂ ਰਾਹੇ ਖੇੜੇ ਨਜਰ ਮਿਲਾਈ ਨਹੀਓ ਜਾਣੀ ,,,
ਸਾਥੋਂ ਅੱਗੇ ਹੋ ਹੋ ਕੇ ਬੁਲਾਇਆ ਨਹੀਓ ਜਾਣਾ...
ਤੈਥੋਂ ਸ਼ੌਹਰਤਾਂ ਦੀ ਉਚੀ ਕੰਧ ਟੱਪ ਨਹੀਓ ਹੋਣੀ ,,,
ਸਾਥੋਂ ਪੱਲਾ ਬਦਨਾਮੀ ਤੋਂ ਛੁਡਾਇਆ ਨਹੀਓ ਜਾਣਾ...
ਇੱਕ ਨਦੀ ਦੇ ਕਿਨਾਰੇ "ਦੇਬੀ" ਕਦੋ ਮਿਲਦੇ ,,,
ਤੈ ਜਾਣ ਕੇ ਨੀ ਆਉਣਾ ਸਾਥੋਂ ਆਇਆ ਨਹੀਓ ਜਾਣਾ...
 
Top