ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ

jaggi37

Member
ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ।
ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ,
ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ।
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ,
ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ।
 
Top