ਸੱਜਣਾ ਬੋਲਣੋਂ ਈ ਹਟ ਗਿਆ

ਕੀ ਖਜ਼ਾਨਾ ਮਿਲ ਗਿਆ ਸੱਜਣਾ ਬੋਲਣੋਂ ਈ ਹਟ ਗਿਆ?
ਕਿਹੜੀ ਵਿੱਚ ਘੁਮੇਰ ਫਿਰੇਂ ਦੁੱਖ ਫੋਲਣੋਂ ਈ ਹਟ ਗਿਆ ?
ਮੇਰੇ ਬੋਲੇ ਅੱਖਰਾਂ ਦਾ ਤੂੰ ਵਜਨ ਬਥੇਰਾ ਕੀਤਾ
ਜਦ ਆਪਣੀ ਵਾਰੀ ਤਾਂ ਸੱਜਣਾ ਤੋਲਣੋਂ ਈ ਹਟ ਗਿਆ ?
ਤੂੰ ਪੱਥਰ ਤੇ ਅਸੀਂ ਮੋਂਮ ਬਣੇ ਹੁਣ ਅੱਗ ਤੂੰ ਬਣ ਗਿਆਂ
ਸੋਚਿਆ ਸੀ ਕੱਖ ਬਣ ਜਾਈਏ ਤੂੰ ਰੋਲਣੋਂ ਈ ਹਟ ਗਿਆ?
ਤੂੰ ਜਾਣ ਬੁੱਝ ਕੇ ਛੁਪ ਜਾਂਦਾ ਤੇਨੂੰ ਲੱਭੇ ਬਿਨ ਸਾਹ ਲਿਆ ਕਦੇ ?
ਮੈਂ ਜਦੋਂ ਦੀ ਗੁਮੀ ਏ ਤੂੰ ਟੋਲਣੋਂ ਈ ਹਟ ਗਿਆ...
 
Top