ਸੱਜਣ

ਕਦੇ ਸੁਪਨਾ ਬਣ ਕੇ ਆ ਸੱਜਣ,
ਅਖੀਆਂ ਦੀ ਪਿਆਸ ਬੁਝਾ ਸੱਜਣ,
ਗਮਾਂ ਮਾਰੇ ਦਿਲ ਦੇ ਵਿਹੜੇ
ਬਣ ਕੇ ਬੱਦਲ ਵਰ ਜਾ ਸੱਜਣ,

ਇਸ਼ਕੇ ਦੇ ਸਜੀ ਮਹਿਫ਼ਿਲ ਅੰਦਰ,
ਤੂੰ ਸਾਕੀ ਤੇ ਮੈਂ ਮਹਿਮਾਨ ਤੇਰਾ
ਮੌਰਾ ਦੇ ਯਾਂ ਸ਼ਰਬਤ ਦੇ,
ਹਥੀਂ ਆਪਣੇ ਜਾਮ ਫ਼ੜਾ ਸੱਜਣ,

ਇਸ਼੍ਕ ਬਜ਼ਾਰੀਂ ਸੌਦਾ ਕਰਕੇ,
ਪੱਲੇ ਪੀੜਾਂ ਨੇ ਯਾਂ ਯਾਦਾਂ ਨੇ,
ਆਪਾ ਵੇਚ ਕੇ ਇਹ ਖੱਟੀਆਂ,
ਕਿਉਂ ਨਾ ਗੁਮਾਨ ਕਰਾਂ ਸੱਜਣ,

ਰੱਬ ਨੂੰ ਲਭਦਾ ਫ਼ਿਰਦਾ ਸੀ,
ਉਸ ਤੇਰੇ ਰਾਹੀਂ ਦੀਦਾਰ ਦਿੱਤਾ,
ਹੁਣ ਸ਼ਹਿਰ ਤੇਰਾ ਮੰਜ਼ਿਲ ਮੇਰੀ
ਨਹੀਂ ਚੇਤੇ ਆਪਣ ਗਰਾਂ ਸੱਜਣ,

ਮੈਂ ਮਰ ਆਵਾਂ ਤਾਰੇ ਜੂਨੇ,
ਤੇਰੀ ਮੰਗ ਖਾਤਿਰ ਟੁੱਟਿਆਂ ਕਰਾਂ
ਮੁੱਕ ਜਵ ਤੇਰੇ ਤੌ ਪੇਹ੍ਲ
ਤਹਿ ਦਿਲੋਂ ਕਰੀਂ ਦੁਆ ਸੱਜਣ,

ਲ਼ੇਖਾ ਜੋਖਾ ਕਰ ਕੇ ਦੱਸ
"ਢੀੰਡਸੇ" ਹਿੱਸੇ ਕੀ ਇਲਜ਼ਾਮ ਆਉਂਦੇ,
ਖਿੜੇ ਮਥੇ ਕਬੂਲ ਮੈੰਨੂ
ਤੂੰ ਜੋ ਵੀ ਦੇਵੇ ਸਜ਼ਾ ਸੱਜਣ

by Manpreet Singh Dhindsa
 
Top