ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

jaggi37

Member
ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ॥॥॥॥
 
Top