ਸੰਤ ਸਿੰਘ ਮਸਕੀਨ ਜੀ ਦੀ ਯਾਦ ਵਿਚ

RaviSandhu

SandhuBoyz.c0m

ਬੁਝਣ ਤੋਂ ਪਹਿਲਾਂ ਉਹ ਕਈ ਦੀਵੇ ਜਗਾ ਗਿਆ
ਜਾਂਦਾ ਜਾਂਦਾ ਨ੍ਹੇਰਿਆਂ ‘ਚ ਚਾਨਣ ਫੈਲਾ ਗਿਆ


ਐਸੀ ਹੋਈ ਮਿਹਰ ਉਸ ਤੇ ਪਰਵਰਦਿਗਾਰ ਦੀ
ਹੀਰੇ ਜਨਮ ਅਮੋਲ ਨੂੰ ਉਹ ਲੇਖੇ ਲਾ ਗਿਆ


ਕਹਿੰਦਾ ਰਿਹਾ ਸਭ ਨੂੰ ਕਿ ‘ਜਾਣਾ’ ਹੀ ਸੱਚ ਹੈ
ਤਾਂ ਵੀ ਉਹ ਖੁਦ ਗਿਆ ਤਾਂ ਸਭ ਨੂੰ ਰੁਆ ਗਿਆ


ਜਾਤਾਂ ਸਿਆਸਤਾਂ ਦੀ ਇਸ ਗੰਦੀ ਜੰਗ ਵਿਚ
ਸੁੱਕ ਰਹੇ ਬੂਟੇ ਨੂੰ ਰੱਜਵਾਂ ਪਾਣੀ ਲਾ ਗਿਆ


ਦੱਸ ਗਿਆ ਰੱਖਣਾ ਹੈ ਹਰ ਪਲ ਯਾਦ ਮੌਤ ਨੂੰ
ਹਰ ਛਿਣ ਵਿਚ ਉਹ ਜ਼ਿੰਦਗੀ ਜੀਣਾ ਸਿਖਾ ਗਿਆ


ਚੰਗਾ ਹੋਇਆ ਨੂਰ ਵਿਚ ਉਹ ਨੂਰ ਹੋ ਗਿਆ
ਰਹਿ ਗਿਆ ਸੀ ਜਿੰਨਾ ਕੁ ਉਹ ਪੈਂਡਾ ਮੁਕਾ ਗਿਆ


ਉਹਦੇ ਹੱਥ ਵਿਚ ਗਿਆਨ ਦੀ ਐਸੀ ਮਸ਼ਾਲ ਸੀ
ਹੋਰਾਂ ਨੂੰ ਤੇ ‘ਅਜ਼ੀਜ਼’ ਨੂੰ ਉਹ ਰਾਹੇ ਪਾ ਗਿਆ

- ਪਰਮਿੰਦਰ ਸਿੰਘ ‘ਅਜ਼ੀਜ਼’
 
tfs.............

ਬੁਝਣ ਤੋਂ ਪਹਿਲਾਂ ਉਹ ਕਈ ਦੀਵੇ ਜਗਾ ਗਿਆ
ਜਾਂਦਾ ਜਾਂਦਾ ਨ੍ਹੇਰਿਆਂ ‘ਚ ਚਾਨਣ ਫੈਲਾ ਗਿਆ
 
Top