ਸੰਕਟ ਪਹਿਲਾਂ ਹੀ ਸੀ ਭਾਰੀ

ਸੰਕਟ ਪਹਿਲਾਂ ਹੀ ਸੀ ਭਾਰੀ
ਉਤੋਂ ਰੱਬ ਨੇ ਕਹਿਰ ਗੁਜਾਰੀ
ਹੌਲ ਜਿਹੇ ਪੈਂਦੇ ਮਨ ਵਿਚ ਤੱਕ ਭਿੱਜੀ ਕਣਕ ਨੂੰ
ਅੰਨਦਾਤਾ ਮਾਰ ਕੇ ਭੁੱਬਾਂ ਰੋਂਦਾ ਤੱਕ ਡਿੱਗੀ ਕਣਕ ਨੂੰ

ਮਿਹਨਤ ਮਿਟੀ ਹੋ ਗਈ ਸਾਰੀ
ਭਾਰੀ ਵਰਖਾ ਤੇ ਗੜੇਮਾਰੀ
ਕਿੰਝ ਭੁਲਾਈਏ ਦਿਲ ਤੇ ਵੱਜਦੀ ਗੜਿਆਂ ਦੀ ਟਣਕ ਨੂੰ
ਅੰਨਦਾਤਾ ਮਾਰ ਕੇ ਭੁੱਬਾਂ ਰੋਂਦਾ ਤੱਕ ਡਿੱਗੀ ਕਣਕ ਨੂੰ

ਕਿੰਨਾ ਰੱਬ ਨਿਰਦੱਈ ਹੋਇਆ
ਵਾਲ ਵਾਲ ਕਰਜੱਈ ਹੋਇਆ
ਹਨੇਰੀ ਮਿਟੀ ਵਾਂਗ ਵਿਛਾ ਤਾ ਖੜੀ ਸਿੱਧੀ ਕਣਕ ਨੂੰ
ਅੰਨਦਾਤਾ ਮਾਰ ਕੇ ਭੁੱਬਾਂ ਰੋਂਦਾ ਤੱਕ ਡਿੱਗੀ ਕਣਕ ਨੂੰ

ਖਰਚੇ ਹੋ ਗਏ ਦੂਣੇ ਚੋਖੇ
ਮਰਦਿਆਂ ਨੂੰ ਹੁਣ ਕਿਹੜਾ ਰੋਕੇ
ਕਿਸ ਭਾਅ ਵੇਚਣਾ ਏ ਮਰੀ ਮਿੱਧੀ ਕਣਕ ਨੂੰ
ਅੰਨਦਾਤਾ ਮਾਰ ਕੇ ਭੁੱਬਾਂ ਰੋਂਦਾ ਤੱਕ ਡਿੱਗੀ ਕਣਕ
 
Top