ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ

Gal sachi mein sunava,
dukh geeta rahi gava,
aa k jad ghutt galwakdi koi paunda ae,
sonh rabb di punjab chete aunda ae,

gijj gye ha khane dose,idlia,poorhian,
aundian ne chete desi gheo dia choorian,
kade kite zikar jad saag da aunda ae,
sonh rabb di punjab chete aunda ae,

morha utte nit sadia jurhnia dhania,
chete aundi ne mauja collega ch mania,
phone kade kade oh marjani da v aunda ae,
sonh rabb di punjab chete aunda ae,

kal de si mauji ajj chakrian ch rujj gye,
maa-boli bolne ton v asi hun khunj gye,
jad koi kite sat sri akaal bulaunda ae,
sonh rabb di punjab chete aunda ae,

Pagg wala banda ethe dise tanwa talla bai,
lakha vich v dise sardar kharaha ikalla bai,
"dhindse" nu jad koi sardar ji keh bulaunda ae,
sonh rabb di punjab chete aunda ae,


ਗੱਲ ਸੱਚੀ ਮੈਂ ਸੁਣਾਵਾਂ
ਦੁੱਖ ਗੀਤਾਂ ਰਾਹੀਂ ਗਾਵਾਂ,
ਆ ਕੇ ਜਦ ਘੁੱਟ ਗਲਵੱਕੜੀ ਕੋਈ ਪਾਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ

ਗਿੱਝ ਗਏ ਹਾਂ ਖਾਣੇ ਡੋਸੇ, ਇਡਲੀਆਂ, ਪੂਰੀਆਂ,
ਆਉਂਦੀਆਂ ਨੇ ਚੇਤੇ ਦੇਸ਼ੀ ਘੀ ਦੀਆਂ ਚੂਰੀਆਂ,
ਕਦੇ ਕਿਤੇ ਜਿਕਰ ਜਦ ਸਾਗ ਦਾ ਆਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ..

ਮੋੜਾਂ ਉਤੇ ਨਿੱਤ ਸਾਡੀਆਂ ਜੁੜਦੀਆਂ ਤਾਣੀਆਂ
ਚੇਤੇ ਆਉਂਦੀ ਨੇ ਮੌਜਾਂ ਕਾਲਜ਼ਾਂ 'ਚ ਮਾਣੀਆਂ,
ਫੋਨ ਕਦੇ ਕਦੇ ਓਹ ਮਰਜਾਣੀ ਦਾ ਵੀ ਆਉਂਦਾ ਏ
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ

ਕਲ ਦੇ ਸੀ ਮੌਜੀ ਅੱਜ ਚੱਕਰਾਂ 'ਚ ਰੁੱਲ ਗਏ,
ਮਾਂ ਬੋਲੀ ਬੋਲਣੇ ਤੋਂ ਵੀ ਅਸੀਂ ਹੁਣ ਖੁੰਝ ਗਏ,
ਜਦ ਕੋਈ ਕਿਤੇ ਸਤਿ ਸੀ੍ ਆਕਾਲ ਬਲਾਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ

ਪੱਗ ਵਾਲਾ ਬੰਦਾ ਏਥੇ ਦਿਸੇ ਟਾਵਾਂ ਟਾਲਾ ਬਈ
ਲੱਖਾਂ ਵਿਚ ਵੀ ਦਿਸੇ ਸਰਦਾਰ ਖੜਾ ਇੱਕਲਾ ਬਈ,
"ਢੀਂਡਸੇ" ਨੂੰ ਜਦ ਕੋਈ ਸਰਦਾਰ ਜੀ ਕਹਿ ਬਲਾਉਂਦਾ ਏ
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ...........



writer- manpreet dhindsaa
 
Top