ਸੌਂਹ ਰੱਬ ਦੀ ਪੰਜਾਬ

Taur Kaur

Member
ਗੱਲ ਸੱਚੀ ਮੈਂ ਸੁਣਾਵਾਂ , ਦੁੱਖ ਗੀਤਾਂ ਰਾਹੀਂ ਗਾਵਾਂ |

ਆ ਕੇ ਜਦ ਘੁੱਟ ਗਲਵੱਕੜੀ ਕੋਈ ਪਾਉਂਦਾ ਏ |

ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ |


ਗਿੱਝ ਗਏ ਹਾਂ ਖਾਣੇ ਡੋਸੇ, ਇਡਲੀਆਂ, ਪੂਰੀਆਂ ,

ਆਉਂਦੀਆਂ ਨੇ ਚੇਤੇ ਦੇਸ਼ੀ ਘੀ ਦੀਆਂ ਚੂਰੀਆਂ |

ਕਦੇ ਕਿਤੇ ਜਿਕਰ ਜਦ ਸਾਗ ਦਾ ਆਉਂਦਾ ਏ ,

ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ |


ਮੋੜਾਂ ਉਤੇ ਨਿੱਤ ਸਾਡੀਆਂ ਜੁੜਦੀਆਂ ਤਾਣੀਆਂ ,

ਚੇਤੇ ਆਉਂਦੀ ਨੇ ਮੌਜਾਂ ਕਾਲਜ਼ਾਂ 'ਚ ਮਾਣੀਆਂ |

ਫੋਨ ਕਦੇ ਕਦੇ ਓਹ ਮਰਜਾਣੀ ਦਾ ਵੀ ਆਉਂਦਾ ਏ ,

ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ |


ਕਲ ਦੇ ਸੀ ਮੌਜੀ ਅੱਜ ਚੱਕਰਾਂ 'ਚ ਰੁੱਲ ਗਏ ,

ਮਾਂ ਬੋਲੀ ਬੋਲਣੇ ਤੋਂ ਵੀ ਅਸੀਂ ਹੁਣ ਖੁੰਝ ਗਏ |

ਜਦ ਕੋਈ ਕਿਤੇ ਸਤਿ ਸੀ੍ ਆਕਾਲ ਬਲਾਉਂਦਾ ਏ ,

ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ |


ਪੱਗ ਵਾਲਾ ਬੰਦਾ ਏਥੇ ਦਿਸੇ ਟਾਵਾਂ ਟਾਲਾ ਬਈ ,

ਲੱਖਾਂ ਵਿਚ ਵੀ ਦਿਸੇ ਸਰਦਾਰ ਖੜਾ ਇੱਕਲਾ ਬਈ |

ਜਦ ਕੋਈ ਕਿਸੇ ਨੂੰ ਸਰਦਾਰ ਜੀ ਕਹਿ ਬਲਾਉਂਦਾ ਏ ,

ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ |​
 
Top