UNP

ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ

Go Back   UNP > Poetry > Punjabi Poetry

UNP Register

 

 
Old 07-Jul-2012
JobanJit Singh Dhillon
 
Arrow ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ

ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ
ਐਂਵੇ ਕਹਿ ਕੇ ਯਾਰ ਬਨੋਉਣਾ ਓਖਾ


ਨਿਤ ਗਾਲੀ ਚ ਗੇੜੇ ਲਾਉਣਾ ਓਖਾ
ਇੱਕੋ ਥਾਂ ਡੇਰਾ ਪਾਉਣਾ ਓਖਾ


ਦਿਲ ਵਿਚ ਪਿਆਰ ਛੁਪੋਉਣਾ ਓਖਾ
ਕਢ੍ਹ ਤਰੀਕੇ ਹਜ਼ਾਰ ਜਤੋਉਣਾ ਓਖਾ
ਕਰੇ ਇਨਕਾਰ ਤੇ ਤਰਲੇ ਪਾਉਣਾ ਓਖਾ
ਸਾਬਿਤ ਕਰ ਕੇ ਇਤਬਾਰ ਕਰਾਉਣਾ ਓਖਾ

ਬਿਨਾ ਵੇਖੇ ਚਿਤ ਟਿਕੋਉਣਾ ਓਖਾ
ਵੇਖ ਦੋ ਪਲ ਛਡ ਕੇ ਜਾਣਾ ਓਖਾਸੱਜਣ ਰੁੱਸੇ ਫੇਰ ਮਾਨੋਉਣਾ ਓਖਾ
ਕੱਲੇਆ ਵਕ਼ਤ ਲੰਘੋਉਣਾ ਓਖਾ


ਨਿਤ ਦੇ ਨਖਰੇ ਪੁਗੋਉਣਾ ਓਖਾ
ਹਰ ਗੱਲ ਤੇ ਇਤਰਾਜ਼ ਜਤੋਉਣਾ ਓਖਾ


ਕਰ ਕੇ ਭੁੱਲ ਬਖ਼ਸ਼ੋਉਣਾ ਓਖਾ
ਝੂਠੀ ਗੱਲ ਤੇ ਪਰਦੇ ਪਾਉਣਾ ਓਖਾ


ਆਸ਼ਿਕ਼ ਤੋ ਕਮਲਾ ਅਖਵੋਉਣਾ ਓਖਾ
ਵਾਂਗ ਝੱਲੇਇਆ ਹਾਲ ਬਾਨੋਉਣਾ ਓਖਾ
ਲਾ ਕੇ ਤੋੜ ਸਿਖਰ ਚਡੋਉਣਾ ਓਖਾ
ਮਿਲਿਆ ਯਾਰ ਵਿਸਾਰ ਭੁਲੋਉਣਾ ਓਖਾਕਲਮ:- ਹਰਮਨ ਬਾਜਵਾ ( ਮੁਸਤਾਪੁਰਿਆ )


 
Old 07-Jul-2012
-=.DilJani.=-
 
Re: ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ

Nice ........

 
Old 08-Jul-2012
3275_gill
 
Re: ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ


Post New Thread  Reply

« ਵਾਂਗ ਹਵਾ ਦੇ ਬਦਲਦੇ ਰੁਖ ਵਾਂਗੂ | ਮੈਂ ਨਿਮਾਣਾ ਜਿਹਾ ਬੰਦਾ »
X
Quick Register
User Name:
Email:
Human Verification


UNP