ਸੋਨੇ ਦੀ ਚਿੱੜੀ ਦਾ ਸੱਜਰਾ ਹਾਲ

Vehlalikhari

@£w@¥$v€h£@
ਆਓ ਯਾਰੋ ਸੋਨੇ ਦੀ ਚਿੱੜੀ ਦਾ ਸੱਜਰਾ ਹਾਲ ਸੁਣਾਵਾਂ, ਜੋ ਚੱਲ ਰਿਹਾ ਉਸ ਤੇ ਚਾਨਣ ਪਾੰਵਾਂ,
ਜਿਸ ਨੂੰ ਕਦੇ ਪੂਜਦੇ ਸਨ, ਅੱਜ ਮਾਰ - ਮਾਰ ਕੇ ਖਾਵਣ ਗਾਵਾਂ,
ਕੋਇਲਾਂ ਨੇ ਬਾਗੀਂ ਚਹਿਕਣੋ ਛੱਡਿਆ, ਗਾਇਕੀ ਦਬੋਚ ਲਈ ਕਾਲੇ ਕਾਂਵਾਂ,
ਅੱਜ ਕੱਲ ਮਾਪੇ ਵੀ ਨਵਾਂ ਚੰਨ ਚਾੜ ਰਹੇ ਨੇ, ਕਿਧਰੇ ਕੁੱਖਾਂ ਵਿੱਚ ਧੀਆਂ ਮਾਰ ਰਹੇ ਨੇ,
ਕਿਧਰੇ ਨੂੰਹਾਂ ਨੂੰ ਅੱਗ ਵਿੱਚ ਸਾੜ ਰਹੇ ਨੇ,
ਧਰਮ ਦੇ ਠੇਕੇਦਾਰ ਅੱਜ ਗੁਰੂਘਰਾਂ ਵਿੱਚ ਜਾਤ ਪਾਤ ਨੂੰ ਵਾੜ ਰਹੇ ਨੇ,
ਮਾਂ ਬੋਲੀ ਦੇ ਸੇਵਕ ਹੀ ਅੱਜ ਸਭਿਆਚਾਰ ਉਜਾੜ ਰਹੇ ਨੇ,
ਪੰਜ ਸਾਲ ਬਾਅਦ ਆਵੇ ਰਾਜ ਕਮੀਨਾ, ਭ੍ਰਿਸ਼ਟਾਚਾਰ ਦਾ ਵਾਸ਼ਕ ਡੱਸੀ ਜਾਵੇ ਖੁਸ਼ਹਾਲ ਜਮੀਨਾਂ,
ਜਿਨਾਂ ਨੇ ਸੀ ਕੁਰਸੀ ਤੇ ਬਿਠਾਇਆ,ਉਹਨਾਂ ਨੂੰ ਹੀ ਫੜ ਫੜ ਕੇ ਫਾਹੇ ਲਾਇਆ,
ਕੌਣ ਆਪਣਾ ਤੇ ਕੌਣ ਪਰਾਇਆ, ਵੇਹ੍ਲੇ ਨੂੰ ਰਤਾ ਸਮਝ ਨਾ ਆਇਆ,
ਪੰਜਾਬ ਤੇਰੀ ਅਜਬ ਕਹਾਣੀ, ਕਈ ਦੁੱਧ ਨਾਲ ਨਾਹੁੰਦੇ ਕਈਆਂ ਨੂੰ ਪੀਣ ਲਈ ਨਾ ਜੁੜੇ ਫੋਕਾ ਪਾਣੀ,
ਆਪਾਂ ਜੇ ਚਾਹੀਏ ਤਾਂ ਮੋੜ ਦੇਈਏ ਰੁੱਖ ਹਨੇਰੀ ਦਾ, ਫੇਰ ਕਿਉਂ ਮਾਰੂ ਸ਼ੈਆਂ ਤੋ ਅਸਾਂ ਹੁਣ ਘਬਰਾਈਏ,
ਆਓ ਪਿਆਰ - ਸਾੰਝ ਦੇ ਪੰਜਾਬ ਨਾਮੀਂ ਰੁੱਖ ਉੱਤੇ ਮਿਲਵਰਤਨ ਦਾ ਇੱਕ ਵਾਰੀ ਫੇਰ ਅਲਣਾ ਪਾਈਏ, ਆਪਣੇ ਇੱਕ ਵਾਰੀ ਫੇਰ ਤੋਂ ਆਪਣੇ ਸੋਹਣੇ ਪੰਜਾਬ ਨੂੰ ਸੋਨੇ ਦੀ ਸੋਨੇ ਦੀ ਚਿੱੜੀ ਬਣਾਈਏ ............✒️



***** V€h£@ L!kh@r! ✒️*****​
 
Top