ਸੋਚੇ ਸੋਚ ਨਾ ਹੋਵਿਈਏ

ਸੋਚੇ ਸੋਚ ਨਾ ਹੋਵਿਈਏ
ਜੇ ਸੋਚੇ ਲਖ ਵਾਰ
ਕਹਿੰਦੇ ਓਹੀ ਬੰਦਾ ਤਰ ਗਿਆ
ਲੜ ਬੰਨ ਲਏ ਅਖਰ ਚਾਰ
ਇਥੇ ਵੰਨ -ਸੁਵੰਨੀ ਦੁਨਿਆ
ਤੇ ਸੋਚਾ ਦੀ ਭਰਮਾਰ
ਇਕ ਤੋ ਵਧ ਇਕ ਤਗੜਾ
ਇਕ ਤੋਂ ਇਕ ਹੁਸਿਆਰ
ਚੰਗੀ ਮਤ ਸਿਖਾਈ ਦਾਤਿਆਂ
ਰਖੀ ਮਾਰੀ ਤੋਂ ਹੁਸਿਆਰ
ਇਕੋ ਅਰਜ ਗੁਜਾਰਾ ਦਾਤਿਆ
ਤੂੰ ਭਲੀ ਕਰੀ ਕਰਤਾਰ

ਇਕ ਸੋਚ ਸਿਆਸਤਦਾਨ ਦੀ
ਬਣਾਵੇ ਖੰਭਾ ਦੀ ਇਹ ਡਾਰ
ਇਹ ਜਾਤ ਪਾਤ ਦੇ ਨਾਂ ਤੇ
ਕਰਦੇ ਲੋਕਾਂ ਨੂੰ ਦੋ ਫਾੜ
ਇਹ ਸਿਕਿਆ ਦੇ ਵਿਚ ਤੁਲਦੇ
ਗਲ ਪੈਣ ਨੋਟਾਂ ਦੇ ਹਾਰ
ਅੰਨਿਆਂ ਚੋ ਕਾਣਾ ਲਭ ਕੇ
ਜਨਤਾ ਚੁਨਦੀ ਇਕ ਸਰਕਾਰ
ਇਕੋ ਅਰਜ ਗੁਜਾਰਾ ਦਾਤਿਆ
ਤੂੰ ਭਲੀ ਕਰੀ ਕਰਤਾਰ

ਇਕ ਸੋਚ ਪੰਖਡੀ ਸਾਧ ਦੀ
ਇਹ ਗਲਾ ਦੇ ਬਸ ਯਾਰ
ਯਾਰੋ ਪਲੇ ਇਹਨਾ ਦੇ ਕਖ ਨੀ
ਸਲੋਕ ਰਟੇ ਇਹਨਾ ਦੋ ਚਾਰ
ਇਹ ਗਲੀ ਬਾਤੀਂ ਦੋਸਤੋਂ
ਦਿਖਾਂਦੇ ਦਸਮ ਦਵਾਰ
ਇਹ ਰਬ ਦੇ ਭੇਜੇ ਦੂਤ ਨੇ
ਕਰਦੇ ਰਬ ਡਾ ਕਾਰੋਬਾਰ
ਕਹਿੰਦੇ ਮੋਹ ਮਾਯਾ ਨੂੰ ਛਡ ਦੋ
ਖੁਦ ਰਖਣ ਵਲੇਤੀ ਕਾਰ
ਇਕੋ ਅਰਜ ਗੁਜਾਰਾ ਦਾਤਿਆ
ਤੂੰ ਭਲੀ ਕਰੀ ਕਰਤਾਰ

ਇਕ ਸੋਚ ਇਨਕਲਾਬ ਦੀ
ਜਿਹੜੀ ਦਿੰਦੀ ਖੂਨ ਉਬਾਲ
ਇਹ ਸੁਤੀ ਕੋਮ ਜਗਾਵਦੀਂ
ਇਹ ਜਬਰ ਜੁਲਮ ਲਈ ਕਾਲ
ਹੁਣ ਬਦਲ ਗਈਆਂ ਹਕੂਮਤਾਂ
ਪਰ ਬਦਲੇ ਨਹੀਂ ਹਾਲਾਤ
ਇਕ ਜੰਮਿਆ ਸੀ ਸ਼ੇਰ ਭਗਤ ਸਿੰਘ
ਗੋਰੇ ਦਿਤੇ ਥਰ-ਥਰ ਕ੍ਭਣ ਲਾ
ਹੁਣ ਭ੍ਰਿਸ਼ਟਾਚਾਰ ਵਧ ਗਿਆ
ਦਿਨ ਦੁਗਣੀ ਚੋਗਣੀ ਰਾਤ
ਹਰ ਕੋਈ ਚਾਹੁੰਦਾ ਜਨਮੇਂ ਭਗਤ ਸਿੰਘ
ਪਰ ਜਨਮੇਂ ਛਡ ਕੇ ਘਰ ਚਾਰ
ਇਕੋ ਅਰਜ ਗੁਜਾਰਾ ਦਾਤਿਆ
ਤੂੰ ਭਲੀ ਕਰੀ ਕਰਤਾਰ

ਇਕ ਸੋਚ ਸੀ ਰਾਂਝੇ ਚਾਕ ਦੀ
ਮਝੀਆਂ ਚਾਰੀਆਂ ਬਾਰਾ ਸਾਲ
ਇਸ਼ਕ ਸੀ ਦੀਨ-ਈਮਾਨ ਉਹਦਾ
ਤੇ ਹੀਰ ਸੀ ਉਸਦਾ ਖੁਦਾ
ਇਕ ਹੀਰ ਰਾਂਝੇ ਨੇ ਅਜਕਲ
ਅਓਖਾ-ਸੋਖਾ ਕਢਦੇ ਸਾਲ
ਹੀਰ ਫੇਸਬੁੱਕ ਤੇ ਪਾਉਂਦੀ ਫੋਟੋਆਂ
ਤੇ ਕਮੇੰਟ ਦੀ ਕਰਦੀ ਭਾਲ
ਪਹਿਲਾ ਇਸਕ ਸੀ
ਹੁਣ ਬਣ ਗਈ ਆਸ਼ਕੀ
ਖੋਰੇ ਬਣੁ ਕਈ ਅਗਾਂਹ
ਇਕੋ ਅਰਜ ਗੁਜਾਰਾ ਦਾਤਿਆ
ਤੂੰ ਭਲੀ ਕਰੀ ਕਰਤਾਰ[/b]
 
Top