ਸੋਚਾਂ ਦੇ ਵਿਚ ਵਹਿਕੇ ਕਵਿਤਾ ਲਿਖਦਾ ਹੈ

bhandohal

Well-known member
ਡਾਢਾ ਜ਼ਾਲਿਮ ਯਾਰੋ ਇਹ ਯੁਗ ਹੁਣ ਦਾ ਹੈ।

ਅਰਜ਼ ਕਿਸੇ ਮਜ਼ਲੂਮ ਦੀ ਕਿਹੜਾ ਸੁਣਦਾ ਹੈ।

ਮਿਰਗ ਸੁਨਹਿਰੀ ਦੇਖ ਕੇ ਮਨ ਲਲਚਾਉਂਦਾ ਹੈ,

ਬੰਦਾ ਬੈਠਾ ਜਾਲ ਨਵੇਂ ਨਿਤ ਬੁਣਦਾ ਹੈ।

ਵਾਰ-ਵਾਰ ਫਿਰ ਗ਼ਲਤੀ ਤੇ ਪਛਤਾਉਂਦਾ ਹੈ,

ਇਕ ਦਿਨ ਵੋਟਰ ਆਪਣਾ ਨੇਤਾ ਚੁਣਦਾ ਹੈ।

ਉੱਚੇ-ਉੱਚੇ ਨਾਅਰੇ ਥਾਂ-ਥਾਂ ਲਗਦੇ ਨੇ,

ਖੌਰੇ ਨੇਤਾ ਨੂੰ ਹੁਣ ਉੱਚਾ ਸੁਣਦਾ ਹੈ।

ਡਰਦਾ ਹੈ ਕਿ ਉਸ ਦਾ ਨਾਂਅ ਮਿਟ ਜਾਵੇ ਨਾ,

ਪੱਥਰਾਂ ਉਤੇ ਮੁੜ-ਮੁੜ ਨਾਂਅ ਉਹਦਾ ਖੁਣਦਾ ਹੈ।

ਮਿੱਟੀ ਦੇ ਵਿਚ ਲਾਲ ਗੁਆਚੇ ਦੇਖੇ ਨੇ,

ਮੁੱਲ ਕਦੋਂ ਹੁਣ ਪੈਂਦਾ ਏਥੇ ਗੁਣ ਦਾ ਹੈ।

ਸੋਚਾਂ ਦੇ ਵਿਚ ਵਹਿਕੇ ਕਵਿਤਾ ਲਿਖਦਾ ਹੈ,

ਦਿਨ-ਦਿਹਾੜੇ ਕੋਮਲ ਸੁਪਨੇ ਬੁਣਦਾ ਹੈ।




ਡਾ: ਹਰਨੇਕ ਸਿੰਘ ਕੋਮਲ :)
 
Top