ਸੋਚ

ਆਪਣੀਆਂ ਹੀ
ਅੱਖਾਂ ਵਿਚ
ਤਰਲੇ ਵਾਂਗੂੰ
ਫੈਲ ਜਾਣਾ
ਘਰ ਦੀ
ਦਹਲੀਜ਼ ਤੇ
ਖੜੇ ਖੜੇ
ਬੇਗਾਨੇ ਹੋ ਜਾਣਾ
ਦੁੱਖਾਂ ਵਾਰੇ
ਗੱਲ ਕਰਨੀ
ਤੇ ਦੁੱਖ ਹਢਾਂਉਣਾਂ
ਮੰਨਿਆ
ਬਹੁਤ ਗੱਲਾਂ 'ਚ
ਤਰਕ ਹੁੰਦਾ
ਬੱਸ
ਸੋਚਾਂ ਦਾ ਫ਼ਰਕ ਹੁੰਦਾ ......ਰਾਜ ਕੌਰ
 
Top