UNP

ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

Go Back   UNP > Poetry > Punjabi Poetry

UNP Register

 

 
Old 10-Mar-2014
R.B.Sohal
 
ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ
ਗੁੱਤ ਦਾ ਪਰਾਂਦਾ ਬਿੱਲੋ ਸੱਜਿਆ ਏ ਲਾਲ ਨੀ
ਬੁੱਲੀਆਂ ਤੇ ਹਾਸੇ ਤੇਰੇ ਮੁਖ ਉੱਤੇ ਰੋਣਕਾਂ
ਮਾਰ ਜਾਏ ਮਿਤਰਾਂ ਨੂੰ ਨਖਰਾ ਕਮਾਲ ਨੀ

ਵੇਲੇ ਤੇ ਕਵੇਲੇ ਨੀ ਤੂੰ ਬਾਹਰ ਜਦੋਂ ਆਉਣੀ ਏਂ
ਝਾਤ ਲਈ ਖੜਿਆਂ ਦੇ ਸੀਨੇ ਅੱਗ ਲਾਉਣੀ ਏਂ
ਇੱਕ ਹੀ ਇਸ਼ਾਰੇ ਨਾਲ ਮਸਤ ਬਣਾਵੇਂ
ਅਤੇ ਕਰਦੀ ਏ ਕਈਆਂ ਨੂੰ ਹਲਾਲ ਨੀ

ਮੰਨ ਲਿਆ ਸੋਹਣੀਏ ਤੂੰ ਦਿੱਲ ਦੀ ਵੀ ਚੰਗੀ ਏਂ
ਕਾਨੂੰ ਤੂੰ ਗਰੂਰ ਵਿੱਚ ਹਰ ਵੇਲੇ ਰੰਗੀ ਏਂ
ਗੱਲਾਂ ਵਿੱਚ ਆ ਕੇ ਸਦਾ ਸਖੀਆਂ ਦੇ ਰਹੇਂ
ਕਦੀ ਆਪਣਾ ਵੀ ਗੁੱਸਾ ਤੂੰ ਪਛਾਣ ਨੀ

ਰੂਪ ਤੈਨੂ ਦਿੱਤਾ ਰੱਬ ਕਰੀਂ ਨਾ ਤੂੰ ਨਖਰਾ
ਆਪੇ ਨੂੰ ਪਛਾਣ ਨਹੀਂ ਜੱਗ ਕੋਲੋਂ ਵਖਰਾ
ਸ਼ੁਕਰ ਕਰੀਂ ਨੀ ਅਸੀਂ ਤੇਰੇ ਉੱਤੇ ਡੁੱਲੇ
ਸਾਨੂੰ ਕਰੀਂ ਨਾ ਤੂੰ ਕੋਈ ਵੀ ਸਵਾਲ ਨੀ

ਆਰ.ਬੀ.ਸੋਹਲ

 
Old 11-Mar-2014
[JUGRAJ SINGH]
 
Re: ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

kaimzzzzzz

 
Old 11-Mar-2014
R.B.Sohal
 
Re: ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

ਬਹੁੱਤ ਧੰਨਵਾਦ ਜੁਗਰਾਜ ਜੀ.................

 
Old 12-Mar-2014
karan.virk49
 
Re: ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

nyc ji

 
Old 13-Mar-2014
Vehlalikhari
 
Re: ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

Nyc 1..........

 
Old 13-Mar-2014
R.B.Sohal
 
Re: ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

ਲਿਖਾਰੀ ਸਾਹਿਬ ਬਹੁੱਤ ਧੰਨਵਾਦ ਜੀ..............

Post New Thread  Reply

« ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ | ਦਿੱਲ ਦੀਆਂ ਲੱਗੀਆਂ ਦਾ ਰੋਗ ਮਾਰਦਾ »
X
Quick Register
User Name:
Email:
Human Verification


UNP