ਸੁੱਕ ਗਿਆ ਹਰਿਆਲਾ ਗੀਤ

ਮੁੰਡਾ
ਕਿ ਜਿਸਦੇ
ਬੁੱਲਾਂ ਤੇ ਸੁੱਕ ਗਿਆ
ਹਰਿਆਲਾ ਗੀਤ
ਰੰਗਲੇ ਸੁਪਨਿਆਂ ਮਗਰ ਦੌੜਦਾ
ਗਰਕ ਹੋ ਗਿਆ
ਨਸ਼ੇ ਦੇ ਧੂਏਂ ਵਿਚ
ਬਣ ਨਾ ਸਕਿਆ
ਕਿਸੇ ਸ਼ਹਿਜ਼ਾਦੀ ਦੇ
ਬੁੱਲਾਂ 'ਤੇ ਲਰਜ਼ਦਾ ਸੰਗੀਤ
ਅੱਜ ਕੱਲ
ਕਿਤੇ ਨਹੀਂ ਜਾਂਦਾ
ਮੇਰੀ ਚਿੰਤਾ ਦੇ
ਨਾਲ ਨਾਲ ਚੱਲਦਾ ਹੈ. ਸੁਖਦੇਵ ਨਡਾਲੋਂ

 
Top