ਸੁੰਦਰ ਚਿਹਰਿਆਂ

golugill

Member
ਸੁੰਦਰ ਚਿਹਰਿਆਂ ਪਿੱਛੇ ਅਵਾਰਾ ਹੀ ਜਾਂ ਕੁੱਝ ਤਲਾਸ਼ਦਾ ਫਿਰਦਾ ਰਿਹਾ ਮੈਂ
ਕੀ ਹਾਸਲ ਕੀਤਾ ਜਾਣਦਾ ਨਹੀਂ ਪਰ ਪਲ ਪਲ ਰੇਤ ਵਾਂਗੂੰ ਕਿਰਦਾ ਰਿਹਾ ਮੈਂ
ਡਿੱਗ ਪੈਂਦੇ ਨੇ ਰੁੱਖ ਜੋ ਥੋੜੀ ਜਿਹੀ ਤੇਜ਼ ਹਵਾ ਨਾਲ
ਉਹਨਾਂ ਤੇ ਪਏ ਆਲਣਿਆਂ ਵਿੱਚ ਦਮ ਲੈਣ ਲਈ ਠਹਿਰਦਾ ਰਿਹਾ ਮੈਂ
ਆਪਣੀ ਰੋਜ਼ੀ ਦੀ ਭਾਲ ਵਿੱਚ ਕਦੇ ਮਾਸ ਖਾਣੀਆਂ ਗਿਰਝਾਂ ਤੇ
ਕਦੇ ਪੈਸੇ ਦੇ ਭੁੱਖੇ ਸੱਪਾਂ ਵਿੱਚ ਜਾਣਦਿਆਂ ਵੀ ਘਿਰਦਾ ਰਿਹਾ ਮੈਂ
ਮੈਨੂੰ ਅਜਮਾਇਆ ਬੇਰੋਜਗਾਰੀ ਨੇ ਮਹਿੰਗਾਈ ਨੇ ਜਮਾਨੇ ਦੀਆਂ ਚਾਲਾਂ ਨੇ
ਫ਼ਿਰ ਦੱਸੋ ਸਾਂਈ ਬਣਨ ਜੋਗਾ ਕਿਸ ਦੇ ਸਿਰ ਦਾ ਰਿਹਾ ਮੈਂ
 
Top