ਸੁਲਘ ਰਹੇ ਜੋ ਦਿਲ ਦੇ ਮੈਂ ਜਜ਼ਬਾਤ ਲਿਖਾਂ

ਗਜ਼ਲ
ਸੁਲਘ ਰਹੇ ਜੋ ਦਿਲ ਦੇ ਮੈਂ ਜਜ਼ਬਾਤ ਲਿਖਾਂ i
ਧੁਖਦੀ ਰਾਤ ਦੇ ਹਿਰਦੇ ਤੇ ਪਰਭਾਤ ਲਿਖਾਂ i

ਜੇ ਮੈਂ ਚਿੱਟੇ ਦਿਨ ਲਿਖਦਾ ਹਾਂ ਪੁਤਰਾਂ ਦੇ,
ਧੀਆਂ ਦੇ ਲਈ ਫਿਰ ਕਿਓਂ ਕਾਲੀ ਰਾਤ ਲਿਖਾਂ i

ਆਲਣਿਆਂ ਦਾ ਦਰਦ ਲਿਖਾਂ ਜੋ ਉਝੜ ਗਏ,
ਗੁਰਬਤ ਝੱਲਦੇ ਚੁੱਲਿਆਂ ਦੇ ਹਾਲਾਤ ਲਿਖਾਂ i

ਮਜ੍ਹਬ ਨਾ ਕੋਈ ਅੱਲਾ ਈਸਾ ਸਤਿਗੁਰੂ ਦਾ,
ਦੱਸਦੇ ਬੰਦਿਆ ਤੇਰੀ ਕੀ ਮੈਂ ਜਾਤ ਲਿਖਾਂ i

ਮਿਲ ਹੀ ਜਾਣ ਸਮੁੰਦਰ ਗਮ ਦਾ ਜੋ ਤਰਕੇ,
ਉਹਨਾਂ ਨਖਲਿਸਤਾਨਾਂ ਦੀ ਹਰ ਬਾਤ ਲਿਖਾਂ i

ਚਿਹਰੇ ਤੇ ਜੋ ਨੂਰ ਸੁਹਾਗਣ ਦਾ ਲਿਖ ਕੇ,
ਵਿਧਵਾ ਦੇ ਵੀ ਹੰਝੂਆਂ ਦੀ ਬਰਸਾਤ ਲਿਖਾਂ i

ਹੋਰਾਂ ਦੇ ਸਿਰ ਮੜਦਾ ਤੂੰ ਇਲਜ਼ਾਮ ਬੜੇ,
ਆਇਨਾ ਕਹਿੰਦਾ ਆ ਤੇਰੀ ਔਕਾਤ ਲਿਖਾਂ i

ਦਿਲ ਦਾ ਖੂਨ ਪਿਲਾਵਾਂ ਰਾਤ ਖਿਆਲਾਂ ਨੂੰ,
ਦਿਨ ਨੂੰ ਜਨਮੇ ਸ਼ਿਅਰਾਂ ਦੀ ਸੌਗਾਤ ਲਿਖਾਂ i
ਆਰ.ਬੀ.ਸੋਹਲ
 
ਜੇ ਮੈਂ ਚਿੱਟੇ ਦਿਨ ਲਿਖਦਾ ਹਾਂ ਪੁਤਰਾਂ ਦੇ,
ਧੀਆਂ ਦੇ ਲਈ ਫਿਰ ਕਿਓਂ ਕਾਲੀ ਰਾਤ ਲਿਖਾਂ i

ਆਲਣਿਆਂ ਦਾ ਦਰਦ ਲਿਖਾਂ ਜੋ ਉਝੜ ਗਏ,
ਗੁਰਬਤ ਝੱਲਦੇ ਚੁੱਲਿਆਂ ਦੇ ਹਾਲਾਤ ਲਿਖਾਂ i

BOHUT KHOOB SOHAL SAAB JI...
 
bhut vdia..
ਨਖਲਿਸਤਾਨਾਂ ??
ਬਹੁੱਤ ਸ਼ੁਕਰੀਆ ਕਰਨ ਸਾਹਬ ਜੀਓ...

ਨਖਲਿਸਤਾਨ...ਸਮੁੰਦਰ ਵਿਚ ਛੋਟੇ ਛੋਟੇ ਟਾਪੂ .....ਏਸੇ ਤਰਾਂ ਜਿੰਦਗੀ ਦੇ ਗਮ ਦੇ ਸਮੁੰਦਰ ਤਰਦਿਆਂ ...ਖੁਸ਼ੀਆਂ ਦੇ ਟਾਪੂ ਮਿਲ ਜਾਂਦੇ ਨੇ
 
ਜੇ ਮੈਂ ਚਿੱਟੇ ਦਿਨ ਲਿਖਦਾ ਹਾਂ ਪੁਤਰਾਂ ਦੇ,
ਧੀਆਂ ਦੇ ਲਈ ਫਿਰ ਕਿਓਂ ਕਾਲੀ ਰਾਤ ਲਿਖਾਂ i

ਆਲਣਿਆਂ ਦਾ ਦਰਦ ਲਿਖਾਂ ਜੋ ਉਝੜ ਗਏ,
ਗੁਰਬਤ ਝੱਲਦੇ ਚੁੱਲਿਆਂ ਦੇ ਹਾਲਾਤ ਲਿਖਾਂ i

bohut khoob sohal saab ji...
ਬਹੁੱਤ ਧੰਨਵਾਦ ਜੈਲੀ ਸਾਹਬ ਜੀਓ
 
Top