ਸੁਪਨਿਆਂ ਨੂੰ ਟਾਲਦਾ ਰਹਿਣਾ

ਮੈਂ ਸਾਰੀ ਰਾਤ ਅੱਥਰੇ ਸੁਪਨਿਆਂ ਨੂੰ ਟਾਲਦਾ ਰਹਿਣਾ,
ਪਤਾ ਹੈ ਸਾਂਭ ਕੇ ਇਨਾਂ ਨੂੰ ਮੈ ਬਿਖਰ ਜਾਵਾਂਗਾ...
ਜੇ ਰਾਤਾਂ ਕਾਲੀਆਂ ਏਦਾਂ ਹੀ ਰਹੀਆਂ ,
ਹੋਰ ਕੁਝ ਰਾਤਾਂ,ਮੈ ਕੀਕਣ ਚਾਨਣੀ ਚ ਫਲਣ ਵਾਲਾ ਬਿਰਖ ਲਾਵਾਂਗਾ...
ਮੈ ਬਚਪਨ ਚ ਕਦੀ ਜਦ ਬੰਟਿਆ ਤੇ ਚੋਟ ਲਾਓਂਦਾ ਸੀ,
ਨਹੀ ਸੀ ਜਾਣਦਾ ਏਦਾਂ ਹੀ ਮੈ ਵੀ ਤਿੜਕ ਜਾਵਾਂਗਾ ...
 
Top