UNP

ਸੁਨੇਹਾ

Go Back   UNP > Poetry > Punjabi Poetry

UNP Register

 

 
Old 03-Dec-2011
~Guri_Gholia~
 
Arrow ਸੁਨੇਹਾ

ਕੱਲ੍ਹ ਨਵੇਂ ਜਦ ਸਾਲ ਦਾ
ਸੂਰਜ ਸੁਨਹਿਰੀ ਚੜ੍ਹੇਗਾ
ਮੇਰੀਆਂ ਰਾਤਾਂ ਦਾ ਤੇਰੇ
ਨਾਂ ਸੁਨੇਹਾ ਪੜ੍ਹੇਗਾ
ਤੇ ਵਫ਼ਾ ਹਰਫ਼ ਇਕ
ਤੇਰੀ ਤਲੀ ਤੇ ਧਰੇਗਾ।
ਤੂੰ ਵਫ਼ਾ ਦਾ ਹਰਫ਼ ਆਪਣੀ
ਧੁੱਪ ਵਿਚ ਜੇ ਪੜ੍ਹ ਸਕੀ
ਤਾਂ ਤੇਰਾ ਸੂਰਜ ਮੇਰੀਆਂ
ਰਾਤਾਂ ਨੂੰ ਸਜਦਾ ਕਰੇਗਾ
ਤੇ ਰੋਜ਼ ਤੇਰੀ ਯਾਦ ਵਿਚ
ਇਕ ਗੀਤ ਸੂਲੀ ਚੜ੍ਹੇਗਾ।
ਪਰ ਵਫ਼ਾ ਦਾ ਹਰਫ਼ ਇਹ
ਔਖਾ ਹੈ ਏਡਾ ਪੜ੍ਹਨ ਨੂੰ
ਰਾਤਾਂ ਦਾ ਪੈਂਡਾ ਝਾਗ ਕੇ
ਕੋਈ ਸਿਦਕ ਵਾਲਾ ਪੜ੍ਹੇਗਾ
ਅੱਖਾਂ ਚ ਸੂਰਜ ਬੀਜ ਕੇ
ਤੇ ਅਰਥ ਇਸ ਦੇ ਕਰੇਗਾ।
ਤੂੰ ਵਫ਼ਾ ਦਾ ਹਰਫ਼ ਇਹ
ਪਰ ਪੜ੍ਹਨ ਦੀ ਕੋਸਿ਼ਸ਼ ਕਰੀਂ
ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ
ਪੈਰ ਸੁੱਚੇ ਫੜੇਗਾ
ਤੇ ਤਾਰਿਆਂ ਦਾ ਤਾਜ
ਤੇਰੇ ਸੀਸ ਉਪਰ ਧਰੇਗਾ।
ਇਹ ਵਫ਼ਾ ਦਾ ਹਰਫ਼ ਪਰ
ਜੇ ਤੂੰ ਕਿਤੇ ਨਾ ਪੜ੍ਹ ਸਕੀ
ਤਾਂ ਮੁੜ ਮੁਹੱਬਤ ਤੇ ਕੋਈ
ਇਤਬਾਰ ਕੀਕਣ ਕਰੇਗਾ
ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ
ਹਰ ਜ਼ਮਾਨਾ ਡਰੇਗਾ।
ਦੁਨੀਆ ਦੇ ਆਸ਼ਕ ਬੈਠ ਕੇ
ਤੈਨੂੰ ਖ਼ਤ ਜਵਾਬੀ ਲਿਖਣਗੇ
ਪੁੱਛਣਗੇ ਏਸ ਹਰਫ਼ ਦੀ
ਤਕਦੀਰ ਦਾ ਕੀ ਬਣੇਗਾ
ਪੁੱਛਣਗੇ ਏਸ ਹਰਫ਼ ਨੂੰ
ਧਰਤੀ ਤੇ ਕਿਹੜਾ ਪੜ੍ਹੇਗਾ।
ਦੁਨੀਆ ਦੇ ਆਸ਼ਕਾਂ ਨੂੰ ਵੀ
ਉੱਤਰ ਜੇ ਤੂੰ ਨਾ ਮੋੜਿਆ
ਤਾਂ ਦੋਸ਼ ਮੇਰੀ ਮੌਤ ਦਾ
ਤੇਰੇ ਸਿਰ ਜ਼ਮਾਨਾ ਮੜ੍ਹੇਗਾ
ਤੇ ਜੱਗ ਮੇਰੀ ਮੌਤ ਦਾ
ਸੋਗੀ ਸੁਨੇਹਾ ਪੜ੍ਹੇਗਾ।

ਗੀਤ, ਸ਼ਿਵ ਕੁਮਾਰ ਬਟਾਲਵੀ

 
Old 03-Dec-2011
Saini Sa'aB
 
Re: ਸੁਨੇਹਾ

very nice

 
Old 05-Dec-2011
Faizullapuria-Rai
 
Re: ਸੁਨੇਹਾ

bahut khoob g, shiv is great poet

 
Old 05-Dec-2011
jaswindersinghbaidwan
 
Re: ਸੁਨੇਹਾ

shiv

 
Old 05-Dec-2011
ѕραятαη σ ℓσνєツ
 
Re: ਸੁਨੇਹਾ

bhaut khoob g ...

Post New Thread  Reply

« nikki nikki gal te rusna changa nahi | ਉਹ ਧਰਤੀ ਦੇਸ਼ ਪੰਜਾਬ ਦੀ »
X
Quick Register
User Name:
Email:
Human Verification


UNP