ਮੈਨੂੰ ਗੁੱਸਾ ਰੱਬ ਤੇ ਔਂਦਾ ਹੈ, ਕਯੋਂ ਸਭ ਦੀ ਚਿੰਤਾ ਹਰਦਾ ਨਹੀਂ ? ਖ਼ਾਹਸ਼ਾਂ ਉਪਜਾ ਕੇ ਆਪੇ ਹੀ, ਫਿਰ ਸਭ ਕਿਉਂ ਪੂਰਨ ਕਰਦਾ ਨਹੀਂ ? ਲੋਕੋ ! ਚਾ ਮੈਨੂੰ ਰੱਬ ਮਿਥੋ, ਮਿਰੇ ਸੀਸ ਖ਼ੁਦਾਈ ਤਾਜ਼ ਧਰੋ ਫਿਰ ਲਵੋ ਮੁਰਦਾਂ ਮੂੰਹ ਮੰਗੀਆਂ, ਮਿਰੇ ਦਿਲ ਦਾ ਹੁਣੇ ਇਲਾਜ ਕਰੋ ।