UNP

ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

Go Back   UNP > Poetry > Punjabi Poetry

UNP Register

 

 
Old 26-Aug-2015
R.B.Sohal
 
ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

ਗਜ਼ਲ

ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ i
ਦਿਲਾਂ ਦੇ ਹਾਲ ਨਜ਼ਰਾਂ ਤੋਂ ਛੁਪਾਏ ਹੀ ਨਹੀਂ ਜਾਂਦੇ i

ਕਿਸੇ ਹਸਤੀ ਲਈ ਟਿਪਣੀ ਕਦੇ ਬੇਅਰਥ ਨਾ ਕਰਨਾ,
ਕਦੇ ਵੀ ਦੀਪ ਸੂਰਜ ਨੂੰ ਵਿਖਾਏ ਹੀ ਨਹੀਂ ਜਾਂਦੇ i

ਜੋ ਨਖਲਿਸਤਾਨ ਮਿਲ ਜਾਵੇ ਸਮੁੰਦਰ ਤਰਦਿਆਂ ਅੱਗ ਦਾ,
ਕਿਨਾਰੇ ਲਗਦਿਆਂ ਫਿਰ ਉਹ ਭੁਲਾਏ ਹੀ ਨਹੀਂ ਜਾਂਦੇ i

ਸਦਾ ਹੀ ਆਪਸੀ ਰਿਸ਼ਤੇ ਖੜੇ ਵਿਸ਼ਵਾਸ਼ ਤੇ ਰਹਿੰਦੇ,
ਭਰੋਸੇ ਬਿਨ ਕਦੇ ਵੀ ਇਹ ਨਿਭਾਏ ਹੀ ਨਹੀਂ ਜਾਂਦੇ i

ਜਗ੍ਹਾ ਫੁੱਲਾਂ ਦੀ ਖੋਹ ਕੇ ਹੁਣ ਉਗਾਓ ਨਾ ਤੁਸੀਂ ਕਿੱਕਰਾਂ,
ਕਦੇ ਕਿੱਕਰਾਂ ਦੇ ਫੁੱਲ ਮੰਦਰੀਂ ਚੜਾਏ ਹੀ ਨਹੀਂ ਜਾਂਦੇ i

ਘੜਾ ਚਾਵਾਂ ਤੇ ਸੱਧਰਾਂ ਦਾ ਜਦੋਂ ਵੀ ਤਿੜਕ ਜਾਵੇ ਤਾਂ,
ਇਹ ਪਾਣੀ ਸੁਪਨਿਆਂ ਦੇ ਫਿਰ ਟਿਕਾਏ ਹੀ ਨਹੀਂ ਜਾਂਦੇ i

ਕਦੇ ਹੀਰਾ ਨਾ ਕੱਟ ਸਕਿਆ ਇਹ ਕਾਲਾ ਕਚ ਭਰਮਾਂ ਦਾ,
ਜੋ ਪੈਰੀਂ ਵਹਿਮ ਦੇ ਸੰਗਲ ਛੁਡਾਏ ਹੀ ਨਹੀਂ ਜਾਂਦੇ i

ਘੜੇ ਮੈਂ ਦੁੱਧ ਦੇ ਵੇਖੇ ਹੈ ਡੁਲਦੇ ਪੱਥਰਾਂ ਤੇ ਜੋ,
ਇਹ ਦੋ ਘੁੱਟ ਬਾਲ ਭੁੱਖੇ ਨੂੰ ਪਿਲਾਏ ਹੀ ਨਹੀਂ ਜਾਂਦੇ i
ਆਰ.ਬੀ.ਸੋਹਲ

 
Old 26-Aug-2015
bas aviiiiin 22oye
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

Very very true sohal saab

 
Old 27-Aug-2015
jassmehra
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

tfs....

 
Old 27-Aug-2015
Jagpal Ramgarhia
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

nice sohal g .....

 
Old 27-Aug-2015
R.B.Sohal
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

Originally Posted by bas aviiiiin 22oye View Post
very very true sohal saab
ਬਹੁੱਤ ਸ਼ੁਕਰੀਆ ਭਾਰਦਵਾਜ ਸਾਹਬ ਜੀਓ

 
Old 27-Aug-2015
R.B.Sohal
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

Originally Posted by jassmehra View Post
tfs....
ਬਹੁੱਤ ਮਿਹਰਬਾਨੀ ਜੱਸ ਮੇਹਰਾ ਸਾਹਬ ਜੀਓ

 
Old 27-Aug-2015
R.B.Sohal
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

Originally Posted by jagpal ramgarhia View Post
nice sohal g .....
ਬਹੁੱਤ ਧੰਨਵਾਦ ਜਗਪਾਲ ਸਾਹਬ ਜੀਓ

 
Old 02-Sep-2015
MG
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ


 
Old 07-Sep-2015
R.B.Sohal
 
Re: ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

Originally Posted by mg View Post
ਬਹੁੱਤ ਸ਼ੁਕਰੀਆ ਐਮ ਜੀ ਸਾਹਬ ਜੀਓ

Post New Thread  Reply

« ਨਾ ਰੁਕਦੇ ਵੇਖ ਕੇ ਸੜਦਾ, ਬਚਾਉਂਦੇ ਨਾ ਕਦੇ ਵੇਖੇ | ਕਰੀਂ ਪਰਵਾਹ ਨਾ ਪਤਝੜ ਦੀ, ਸਦਾ ਗੁਲਸ਼ਨ ਸਜਾ ਰੱਖਣਾ »
X
Quick Register
User Name:
Email:
Human Verification


UNP