ਸਿੱਖਿਆ

ਮਾਂ ਤੋਂ ਮਾਂ ਬੋਲੀ ਸਿੱਖੀ,
ਬਾਪ ਤੋ ਵਿਰਸਾ ਬਚਾਉਣਾ.
ਦਾਦੀ ਤੋ ਲੋਰੀ ਮੈ ਸਿੱਖੀ,
ਬਾਬੇ ਤੋ ਬਾਤਾ ਪਾਉਣਾ.
ਜਿੰਦ ਵਾਰਨੀ ਯਾਰਾਂ ਤੋਂ,
ਸਿੱਖਿਆ ਯਾਰਾਂ ਦੀ ਢਾਣੀ ਤੋਂ.
ਕਾਗਜ ਤੇ ਕਲਮ ਚਲਾਉਣਾ,
ਮੈ ਸਿੱਖਿਆ ਅੰਦਰਾਣੀ ਤੋਂ.

ਹਵਾਂ ਤੋ ਹਿੰਮਤ ਹਲੀਮੀ ਸਿੱਖੀ,
ਸੂਰਜ ਤੋ ਸਵੇਰ ਲਿਆਉਣਾ.
ਧਰੂ ਤਾਰੇ ਤੋਂ ਧੀਰਜ ਸਿੱਖਿਆ,
ਚੰਨ ਤੋਂ ਚਾਨਣ ਫਲਾਉਣਾ.
ਚੰਚਲ ਹੈ ਚੱਲਦੇ ਰਹਿੰਣਾ,
ਸਿੱਖ ਲਿਆ ਮੈ ਪਾਣੀ ਤੋਂ.
ਕਾਗਜ ਤੇ ਕਲਮ ਚਲਾਉਣਾ,
ਮੈ ਸਿੱਖਿਆ ਅੰਦਰਾਣੀ ਤੋਂ.

ਉੱਧਮ ਸਿੰਘ ਤੋਂ ਉੱਧਮ ਕਰਨਾ,
ਭਗਤ ਸਿੰਘ ਤੋਂ ਦੇਸ਼ ਭਗਤੀ.
ਬਾਬੇ ਨਾਨਕ ਤੋਂ ਸੱਚਾ ਸੌਦਾ,
ਨਾਲੇ ਵਰਤਨੀ ਸੱਚੀ ਸ਼ਕਤੀ.
ਆਪਣਾ ਜੀਵਨ ਸਫਲ ਬਣਾਉਣਾ,
ਸਿੱਖ ਦਾ ਹਾਂ ਗੁਰਬਾਣੀ ਤੋਂ.
ਕਾਗਜ ਤੇ ਕਲਮ ਚਲਾਉਣਾ,
ਮੈ ਸਿੱਖਿਆ ਅੰਦਰਾਣੀ ਤੋਂ.
 
Top