ਸਿਰ ਸ਼ਰਮ ਨਾਲ ਝੁੱਕਦਾ

ਮੁੰਡਿਆਂ ਨਾਲੋਂ ,ਕੁੜੀਆਂ ਦੀ ਜੰਮਣ ਦਰ ਥੁੜ ਗਈ ਏ......
ਹੋਰ ਵੀ ਮਾਂ ਇੱਕ,, ਮਾਂ ਦੀ ਕੁੱਖ ਚੋਂ ਵਾਪਿਸ ਮੁੜ ਗਈ ਏ...
ਹੁਣ ਤੇ ਨਿੱਤ ਅਖਬਾਰ ਮੈ ਹੱਥ ਵਿੱਚ ,ਡਰਦਾ-ਡਰਦਾ ਫੜਦਾਂ.......।
ਸਿਰ ਸ਼ਰਮ ਨਾਲ ਝੁੱਕਦਾ,,ਜਦ ਮੈਂ ਐਸੀਆਂ ਖਬਰਾਂ ਪੜਦਾਂ...।।

ਕਦੇ ਵੇਖਦਾਂ ਹੱਕਾਂ ਖਾਤਿਰ ਲੜਦੀਆਂ ਕੁੜੀਆਂ ਨੂੰ...

ਟੰਕੀਆਂ ਉਤੇ ਚੜਕੇ ਏਥੇ, ਸੜਦੀਆਂ ਕੁੜੀਆਂ ਨੂੰ.....
ਹੱਕ ਮੰਗੋ ਤੇ ਹੱਕਦਾਰਾ ਦੀਆਂ,ਚੱਲਣ ਧੌਣ ਤੇ ਕਰਦਾਂ.....।
ਸਿਰ ਸ਼ਰਮ ਨਾਲ ...........................................।।

ਕਿਹੜੇ ਢੰਗ ਨਾਲ ਮਰੀ ਆਰੂਸ਼ੀ ਖੋਜਾਂ ਈ ਰਹਿ ਗਈਆਂ...

ਕੁਲ ਭਾਰਤ ਦੀਆਂ ਜਾਂਚ ਏਜੰਸੀਆਂ ਮੂਧੀਆਂ ਪੈ ਗਈਆਂ.......
ਸਾਰੀ ਉਮਰ ਤਿਆਰ ਨਾ ਹੋਵਣ ਏਥੇ ਫਾਇਲਾਂ -ਫਰਦਾਂ.....।
ਸਿਰ ਸ਼ਰਮ ਨਾਲ......................................................।।

ਜਬਰ -ਜਿਨਾਹ ਜਿੰਨੇ ਕਰਕੇ ਕੀਤੀ ਬੱਚੀਆਂ ਦੀ ਹੱਤਿਆ.....

ਜੇਲ ਚ ਕੀ ਦਰਬਾਰਾ ਕਾਤਿਲ, ਪੂਜਣ ਲਈ ਰੱਖਿਆ...
"ਬੱਲ"ਸਾਡੇ ਸੰਵੀਧਾਨ ਦੇ ਸਿਰ ਵਿੱਚ,,ਉੱਡ-ਉੱਡ ਪੈਂਦੀਆਂ ਗਰਦਾਂ..।
ਸਿਰ ਸ਼ਰਮ ਨਾਲ ਝੁਕਦਾ,,ਜਦ ਮੈਂ ਐਸੀਆਂ ਖਬਰਾਂ ਪੜਦਾਂ.........
 
Top