ਸਿਰਲੱਥਾਂ ਦੀ ਸੱਥ ਅੱਗੇ, ਲੰਘਣਾਂ ਤਾਂ ਲੰਘੀਂ ਸੋਚ ਕੇ ।
ਸਾਰੇ ਰਾਹ ਕੰਡੇ ਹੀ ਕੰਡੇ, ਪੈਰ ਰੱਖੀਂ ਬੋਚ ਕੇ ।
ਦਿਲ 'ਚੋਂ ਨਿਕਲੀ ਜੀਭ ਅਟਕੀ, ਗੱਲ ਤੇਰੇ ਅੰਦਰੇ,
ਕਿੰਨਾਂ ਚਿਰ ਤੂੰ ਹੋਰ ਰੱਖਣੀ ਮੱਲੋਜੋਰੀ ਰੋਕ ਕੇ ।
'ਕਿੰਨੇ ਪਿੰਡੇ ਛਾਲੇ ਹੋਏ', ਵਾਰ ਵਾਰ ਕਿਉਂ ਪੁੱਛਦਾ ?
ਜ਼ਖ਼ਮਾਂ ਉੱਤੇ ਲੂਣ ਛਿੜਕੇਂ ਆਪੇ ਭੱਠੀ ਝੋਕ ਕੇ ।