ਸੁਰਮੇ ਵਾਲੀ ਅੱਖ ਚੋ ਅੱਥਰੂ ਵਹਿ ਤੁਰੇ
ਬੰਦ ਬੁੱਲ ਉਹਦੇ ਕਿੰਨਾ ਕੁਝ ਕਹਿ ਤੁਰੇ!
ਸਾੜਨਾ ਪਿਆਂ ਰੀਝਾਂ ਨੂੰ ਅੱਗ ਰੀਤਾਂ ਵਾਲੀ
ਖੌਰੇ ਕਿੰਨਾ ਕੁਝ ਉਹ ਦਿਲ ਉੱਤੇ ਸਹਿ ਤੁਰੇ?
ਬੇਗਾਨੀ ਜਿੰਦਗੀ ਦੇ ਕੁਝ ਲਮਹੇੰ ਲਾ ਲੇਖੇ ਮੇਰੇ
ਕੁਝ ਪਲ ਉਹ ਮੇਰੀਆਂ ਚਿੱਠੀਆਂ ਕੋਲ ਬਹਿ ਤੁਰੇ!
ਪਿੰਡ ਮੇਰੇ ਡੋਲੀ ਬਹਿ ਕੇ ਆਉਣੇ ਦੀ ਚਾਹਤ ਉਹਦੀ
ਨਾ ਚਾਹੁੰਦੇ ਹੋਏ ਵੀ ਉਹ ਕਿੰਨਾਂ ਰਾਹਾਂ ਵੱਲ ਨੂੰ ਪੈ ਤੁਰੇ!
ਮਹਿਕਾਂ ਵੰਡਦੇ ਸੀ ਕਦੇ ਹੱਸਦੇ ਸੂਹੇ ਬੁੱਲ ਉਹਦੇ
ਅੱਜ ਕੁਝ ਹੰਝੂ ਉਹਨਾਂ ਬੁੱਲਾਂ ਦੇ ਨਾਲ ਖਹਿ ਤੁਰੇ!
ਪੱਥਰ ਰੱਖ ਕੇ "ਸੰਧੂ" ਉਹ ਸੋਨੇ ਵਰਗੇ ਦਿਲ ਉੱਤੇ
ਨਵੀੰ ਜਿੰਦਗੀ ਬੁਣਨੇ ਲਈ ਫਿਰ ਤੋੰ ਢਹਿ ਤੁਰੇ!

ਜੁਗਰਾਜ ਿਸੰਘ