ਸਾਲੂ

ਰਿਹਾ ਸਮਝਦਾ ਇਹ ਕਿ ਓਹਨਾਂ ਮਿਲ ਜਾਣਾ, ਪਾਰ ਸਮੁੰਦਰੋਂ ਜਾ ਕੇ!
ਸੰਧੂ ਅੱਜ ਪਤਾ ਲੱਗਾ ਅਸਲੀਅਤ ਦਾ, ਗੋਤਾ ਵਿੱਚ ਹਕੀਕਤ ਲਾ ਕੇ!
ਖੋਲ ਸਕਿਆ ਨਾਂ ਚਾਅ ਬੁਣਿਆਂ ਨੂੰ, ਵਿੱਚ ਛੱਡਤਾ ਬੁਰ੍ਹਾ ਉਲਝਾ ਕੇ !
ਮੰਗਿਆ ਰਿਹਾ ਰਾਤੀਂ ਖਾਬਾਂ ਨਾਲ, ਦਿਨ ਲੈ ਗਿਆ ਕੋਈ ਵਿਆਹ ਕੇ!
ਉੱਤਰਿਆ ਪਾਣੀ ਚ' ਦੂਰੀ ਨਾਪਣ, ਕਿ ਹੰਝੂ ਆ ਗਏ ਝੱਖੜ ਬਣਾ ਕੇ!
ਸਿਰ-ਸਾਲੂ ਮਾਇਆ ਦਾ ਪਾ, ਕੀਤਾ ਕਬਜ਼ਾ ਕਿਸੇ ਪਾਰ ਸਮੁੰਦਰੋਂ ਆ ਕੇ!
ਸਾਲੂ- (ਸ਼ਗਨਾਂ ਵਾਲੀ ਲਾਲ ਚੁੰਨੀ) .......................................!
 
Top