UNP

ਸਾਰੀ ਉਮਰ ਹੀ ਮਿਹਣੇ ਸਾਨੂੰ ਮਾਰਦੇ ਰਹੇ

Go Back   UNP > Poetry > Punjabi Poetry

UNP Register

 

 
Old 19-Feb-2014
karan.virk49
 
ਸਾਰੀ ਉਮਰ ਹੀ ਮਿਹਣੇ ਸਾਨੂੰ ਮਾਰਦੇ ਰਹੇ

ਸਾਰੀ ਉਮਰ ਹੀ ਮਿਹਣੇ ਸਾਨੂੰ ਮਾਰਦੇ ਰਹੇ
ਆਪਣਿਆ ਨੇ ਜੋ ਦਿੱਤਾ ਸਹਾਰਾ ਮਹਿੰਗਾ ਪਿਆ,,,

ਡੁੱਬ ਜਾਂਦੇ ਅਸੀ ਡੁੱਬ ਜਾਂਦੇ ਬੜਾ ਚੰਗਾ ਸੀ
ਜਾਨ ਗਵਾ ਕਿ ਪਾ*ਇਆ ਕਿਨਾਰਾ ਮਹਿੰਗਾ ਪਿਆ,,,

ਉਹ ਚਲੀ ਜਾਂਦੀ ਅਸੀ ਨਾ ਰੋਂਦੇ ਰਾਤ ਸਾਰੀ
ਉਹਦੀ ਯਾਦ ਨੂੰ ਭਰਨਾ ਹੁੰਗਾਰਾ ਮਹਿੰਗਾ ਪਿਆ,,,

ਸਾਰੀ ਉਮਰ ਹੀ ਦੀਦ ਉਹਦੀ ਨੂੰ ਤਰਸਦੇ ਰਹੇ
ਛੱਡਣਾ ਉਹਦਾ ਸ਼ਹਿਰ ਚੁਬਾਰਾ ਮਹਿੰਗਾ ਪਿਆ,,,

ਬਾਪ ਦੀ ਪੈਨਸ਼ਨ ਮਾਂ ਦੇ ਪਿਆਰ ਤੋ ਬਾਂਝੇ ਹੋਏ
ਪੁੱਤਰਾ ਨੂੰ ਕਰਨਾ ਬਟਵਾਰਾ ਮਹਿੰਗਾ ਪਿਆ,,,

ਸਭ ਦੇ ਇਸ਼ਾਰੇ ਸਮਝਦੇ ਕੀ ਬਣਦੀ ਪਵਨ
ਇੱਕ ਦਾ ਹੀ ਸਮਝਣਾ ਇਸ਼ਾਰਾ ਮਹਿੰਗਾ ਪਿਆ,,,


Sari Umar Hee Mehne Sanu Marde Rahe
Apneya Ne Ditta Jo Sahara Mehnga Paye,,,

Dubb Jande Assi Dubb Jande Changa c
Jaan Gwa K Paya Kinara Mehnga Paye,,,

Chali Jandi Oh Na Ronde Assi Raat Sari
Ohdi Yaad Nu Bharna Hungara Mehnga Paye,,,

Sari Umar Hee Deed Ohdi Nu Tarsde Rahe
Pawan Sanu Oh Chadna Chuabara Mehnga Peya,,,

Baap Di Pension Maa De Pyar To Banjhe Rahe
Putra Nu Karna Batwara Mehnga Peya,,,

Sab De Ishre Samjhde Khore Kee Bandi Pawan
Ik Da Hee Samjhana Ishara Mehnga Peya,,,

Pawan

 
Old 19-Feb-2014
R.B.Sohal
 
Re: ਸਾਰੀ ਉਮਰ ਹੀ ਮਿਹਣੇ ਸਾਨੂੰ ਮਾਰਦੇ ਰਹੇ

ਬਹੁੱਤ ਹੀ ਵਧੀਆ.......

Post New Thread  Reply

« ਜਦੋਂ ਜਦੋਂ ਵੀ ਉਹਨੂੰ ਯਾਦ ਕੀਤਾ | ਵੇ ਤੂੰ ਰੁੱਸਿਆ ਨਾ ਕਰ »
X
Quick Register
User Name:
Email:
Human Verification


UNP