ਸਾਰ ਹੋਵੇ ਨਾ ਜੇ ਕਦੀ ਰਸਤਿਆਂ ਦੀ


ਸਾਰ ਹੋਵੇ ਨਾ ਜੇ ਕਦੀਰਸਤਿਆਂ ਦੀ
ਪੈਰ ਧਰਨ ਤੋਂ ਪਹਿਲਾਂ ਵਿਚਾਰ ਕਰੀਏ

ਹੋਣ ਇਸ਼ਕ ਸਮੁੰਦਰ ਦੇ ਵਹਿਣ ਡੂੰਗੇ
ਤਾਰੂ ਬਣਕੇ ਹੀ ਫਿਰ ਇਕਰਾਰ ਕਰੀਏ

ਖਾਲੀ ਆਏ ਖਾਲੀ ਹੀ ਜਾਵਣਾ ਹੈ
ਇੰਝ ਦੌਲਤ ਦਾ ਨਾ ਹੰਕਾਰ ਕਰੀਏ

ਮੰਜੀ ਹੇਠ ਸੋਟਾ ਵੀ ਮਾਰ ਲਈਏ
ਗੁਨਾਹ ਕਿਸੇ ਦੇ ਫਿਰ ਇਜ਼ਹਾਰ ਕਰੀਏ

ਕਬੂਲ ਕਰ ਲਏ ਜਿਨੂੰ ਸਮਾਜ ਸਾਰਾ
ਐਸਾ ਹੀ ਸੋਹਣਾ ਸ਼ਿੰਗਾਰ ਕਰੀਏ

ਸੋਟੀ ਨਾਲ ਪਾਣੀ ਨਾ ਵੱਖ ਹੁੰਦਾ
ਨਾ ਸੱਚਿਆਂ ਨੂੰ ਬਦਕਾਰ ਕਰੀਏ

ਤਾਰੂ ਬਣਕੇ ਅਮਨ ਦਿਆਂ ਸਾਗਰਾਂ ਦਾ
ਨਦੀ ਵਹਿਸ਼ਤ ਦੀ ਫਿਰ ਨਾ ਪਾਰ ਕਰੀਏ

ਆਰ.ਬੀ.ਸੋਹਲ
 
U

userid97899

Guest
ਖਾਲੀ ਆਏ ਖਾਲੀ ਹੀ ਜਾਵਣਾ ਹੈ
ਇੰਝ ਦੌਲਤ ਦਾ ਨਾ ਹੰਕਾਰ ਕਰੀਏ


Bahut wadia , tfs
 

KARAN

Prime VIP
ਮੰਜੀ ਹੇਠ ਸੋਟਾ ਵੀ ਮਾਰ ਲਈਏ
ਗੁਨਾਹ ਕਿਸੇ ਦੇ ਫਿਰ ਇਜ਼ਹਾਰ ਕਰੀਏ

bhut khoob ji
 
Top