ਸਾਭ ਲੋ ਅਮਾਨਤਾ

Yaar Punjabi

Prime VIP
ਖਿੜੇ ਰਹਿਣ ਰੰਗ ਰੰਗਲੇ ਪੰਜਾਬ ਦੇ
ਵਹਿੰਦੇ ਰਹਿਣ ਪਾਣੀ ਸਦਾ ਹੀ ਚਨਾਬ ਦੇ,

ਬਚਾ ਲੈ ਜਿੰਦਗੀ ਬਚਾ ਲੈ ਪਾਣੀ
ਤੇਰੀ ਹਰ ਅਸਥੀ ਵੀ ਵਿੱਚ ਪਾਣੀ ਜਾਣੀ
ਨਾ ਕਰਿੳ ਬੱਚਿਆ ਨੂੰ ਪਿਆਸ ਦੇ ਹਾਣੀ
ਪਵਨ ਗੁਰੂ ਪਾਣੀ ਪਿਤਾ
ਕੁਝ ਖਾਸ ਹੈ ਗੁਰਾ ਦਾ ਫਰਮਾਣ ਤਾ,

ਸਾਭ ਲੋ ਅਮਾਨਤਾ ਸਾਭ ਲੋ ਅਮਾਨਤਾ
ਪਾਣੀ ਚ ਹੀ ਵਸੇ ਆਪਣੀ ਜਾਨ ਤਾ
ਸਾਭ ਲੋ ਅਮਾਨਤਾ

ਆਪਣੇ ਤਮਾਸੇ ਉੱਤੇ ਮਾਰੋ ਖੁਦ ਤਾੜੀਆ
ਸੁਹਾਗ -ਘੋੜੀਆ ਤੇ ਰੀਤਾ ਸਭੇ ਅੱਗਾ ਲਾ ਲਾ ਸਾੜੀਆ
ਕੋਮ ਦਾ ਅੰਤ ਨਿਸਚਿਤ ਸਮਝੋ
ਜੇ ਬੱਚੇ ਭੂੱਲ ਪੰਜਾਬੀ ਜਾਣ ਤਾ
ਸਾਭ ਲੋ ਅਮਾਨਤਾ ਸਾਭ ਲੋ ਅਮਾਨਤਾ
ਵਾਰਿਸਾ ਚ ਹੀ ਵਸੇ ਵਿਰਸੇ ਦੀ ਜਾਨ ਤਾ
ਸਾਭ ਲੋ ਅਮਾਨਤਾ

ਖਿੜੇ ਰਹਿਣ ਰੰਗ ਰੰਗਲੇ ਪੰਜਾਬ ਦੇ
ਵਹਿੰਦੇ ਰਹਿਣ ਪਾਣੀ ਸਦਾ ਹੀ ਚਨਾਬ ਦੇ,

ਮਾਪਿਆ ਦੀਆ ਕਿਹੜੇ ਪੱਲੇ ਬੰਨ ਰੱਖੀਆ
ਬਾਬੇ ਦੀ ਮੋਤ ਤੇ ਨਾ ਹੋਣ ਪੁੱਤ ਦੀਆ ਗਿਲੀਆ ਅੱਖੀਆ
ਜੋ ਕੱਢਣ ਨੁਕਸ ਮਾਪਿਆ ਚ
ਉਹਨਾ ਤੇ ਲੱਖ ਲਾਹਣਤਾ

ਸਾਭ ਲੋ ਅਮਾਨਤਾ ਸਾਭ ਲੋ ਅਮਾਨਤਾ
ਧੀਆ ਪੁੱਤਰਾ ਚ ਹੀ ਵਸੇ ਮਾਪਿਆ ਦੀ ਜਾਨ ਤਾ
 
Top