UNP

ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

Go Back   UNP > Poetry > Punjabi Poetry

UNP Register

 

 
Old 12-Jun-2010
Saini Sa'aB
 
Lightbulb ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

ਸੁਣ ਤਾਰਿਆ ਵੇ ਇੱਕ ਚੰਨ ਤੇ ਮੈਂ ਵੀ ਮਰਦਾ ਹਾਂ
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,
ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,
ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,
ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

 
Old 16-Jun-2010
.::singh chani::.
 
Re: ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

nice tfs............

 
Old 20-Jun-2010
maansahab
 
Re: ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

tfs......

 
Old 20-Jun-2010
maansahab
 
Re: ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

nicee.......

 
Old 23-Jun-2010
ALONE
 
Re: ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

awesome..

Post New Thread  Reply

« ਕੀ ਤੂੰ ?????????? | ਸੁਪਨੇ ਵਿੱਚ ਇਕ ਰੁਖ ................. »
X
Quick Register
User Name:
Email:
Human Verification


UNP