ਸਾਥੋਂ ਕਿਹੜੀ ਭੁੱਲ ਹੋਈ ਪਿਆਰ ਕਰ ਬੈਠੇ ਹਾਂ


ਸਾਥੋਂ ਕਿਹੜੀ ਭੁੱਲ ਹੋਈ ਪਿਆਰ ਕਰ ਬੈਠੇ ਹਾਂ
ਆਪਣਾ ਸਮਝ ਤੈਨੂੰ ਜਾਨ ਵਾਰ ਬੈਠੇ ਹਾਂ


ਜਿੰਦਗੀ ‘ਚ ਵੈਰਨੇ ਇਕਰਾਰ ਨਹੀਓ ਤੋੜੀ ਦੇ
ਸੱਜਣਾ ਦੇ ਵੱਲੋਂ ਕਦੇ ਮੁੱਖ ਨਈਓ ਮੋੜੀ ਦੇ
ਦਿੱਲ ‘ਚ ਦੱਬੇ ਸੀ ਦੁੱਖ ਜਾਹਰ ਕਰ ਬੈਠੇ ਹਾਂ
ਸਾਥੋਂ ਕਿਹੜੀ ਭੁੱਲ ਹੋਈ ਪਿਆਰ ਕਰ ਬੈਠੇ ਹਾਂ


ਆਪਣੀ ਹੋਵੇਂ ਤਾਂ ਕਰਾਂ ਸ਼ਗਣ ਤੇ ਚਾਅ ਨਈ
ਗੁੱਸੇ ਵਿੱਚ ਰੁੱਸੀ ਹੋਵੇਂ ਲਵਾਂ ਮੈ ਮਨਾ ਨਈ
ਪਿਆਰ ਵਾਲੀ ਜਿੱਤੀ ਬਾਜ਼ੀ ਹਰ ਕਰ ਬੈਠੇ ਹਾਂ
ਸਾਥੋਂ ਕਿਹੜੀ ਭੁੱਲ ਹੋਈ ਪਿਆਰ ਕਰ ਬੈਠੇ ਹਾਂ

ਜ਼ੁਲਮ ਜਮਾਨੇ ਵਿਚ ਸੁਣੇ ਮੈ ਬਥੇਰੇ ਸੀ
ਢੇਰੀ ਕੀਤਾ ਦਿੱਲ ਜਿਹੜਾ ਕਦਮਾਂ ਤੇ ਤੇਰੇ ਸੀ
ਗੈਰਾਂ ਨਾਲ ਵੇਖ ਤੈਨੂੰ ਜਿੰਦ ਸਾੜ ਬੈਠੇ ਹਾਂ
ਸਾਥੋਂ ਕਿਹੜੀ ਭੁੱਲ ਹੋਈ ਪਿਆਰ ਕਰ ਬੈਠੇ ਹਾਂ

ਕਿਕਰਾਂ ਦੇ ਥੱਲੇ ਕਦੇ ਲਭੇ ਨਾ ਬਹਾਰਾਂ ਨੀ
ਸਚਿਆਂ ਦੇ ਨਾਲ ਸਦਾ ਹੁੰਦਾ ਏ ਗੁਜਾਰਾ ਨੀ
ਭੁੱਲ ਹੋਈ ਅਖੀਆਂ ਦਾ ਵਾਰ ਕਰ ਬੈਠੇ ਹਾਂ
ਸਾਥੋਂ ਕਿਹੜੀ ਭੁੱਲ ਹੋਈ ਪਿਆਰ ਕਰ ਬੈਠੇ ਹਾਂ

ਆਰ.ਬੀ.ਸੋਹਲ




 
Top