ਸਾਡੇ ਪਿਆਰ ਵਾਲ਼ਾ ਛੱਲਾ

rulebreaker4

Gurjap Singh
ਸਾਡੇ ਪਿਆਰ ਵਾਲ਼ਾ ਛੱਲਾ ਓਹਦੇ ਮੇਚ ਨਹੀਓਂ ਆਇਆ ,
ਜਾਂਦੀ-ਜਾਂਦੀ ਚੀਚੀ ਵਿਚੋਂ ਲਾ ਕੇ ਮੋੜ ਗਈ..
ਸਮਜਿਆ ਸੀ ਸ਼ਇਦ "ਦਿਲ" ਮੇਰੇ ਨੂੰ ਖਿਡਾਓਣਾ ਓਸ ਨੇ
ਸਾਂਭਣ ਦੀ ਬਜਾਏ ਜਾਂਦੀ-ਜਾਂਦੀ ਤੋੜ ਗਈ!!!!!

ਕਹਿੰਦੀ ਸੀ ਮੈਂ ਤੇਰੀ ਸੀ ਤੇਰੀ ਈ ਰਹੂੰਗੀ ਜਿਥੇ ਮਰਜੀ ਲਿਖਵਾਲਾ ਵੇ,
ਜੇ ਨਹੀਂ ਆਉਂਦਾ ਯਕੀਨ ’ਮੋਹਰ’ ਬਹੀ ਤੇ ਲਗਵਾਲਾ ਵੇ ;
ਆਈ ਨਾ ਮੁਹੱਬਤ ਰਾਸ "ਕੋਰਪਾਲ" ਦੀ ਓਸ ਤਾਂਈ; ਤਾਂਹੀ ਮਰਜਾਣੀ ਸਾਥੋਂ ਮੁੱਖ ਮੋੜ ਗਈ,,
ਸਮਜਿਆ ਸੀ ਸ਼ਇਦ ਦਿਲ ਮੇਰੇ ਨੂੰ ਖਿਡਾਓਣਾ ਓਸ ਨੇ
ਸਾਂਭਣ ਦੀ ਬਜਾਏ ਜਾਂਦੀ-ਜਾਂਦੀ ਤੋੜ ਗਈ!!!!!
 
Top