ਸਾਡੇ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ

Gill Saab

Yaar Malang
ਸਾਡੇ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ
ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ
ਫਿੰਸੀ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ
ਪਾਸ ਵੀ ਜੇ ਹੁੰਦੀ ਸੀ ਤਾਂ ਮਿਤਰਾਂ ਦੀ ਆਸ ਤੇ
ਝੱਗੇ ਨਾ ਜੁਕਾਮ ਜਿਹਦਾ ਪੂੰਝਦੇ ਰਹੇ ਸਾਂ ਕਦੇ
ਸਿਆਹੀ ਡੋਲੀ ਰੱਖਦੀ ਸੀ ਮੈਲੀ ਜਿਹੀ ਫਰਾਕ ਤੇ
ਅੱਜ ਚੰਡੀਗੜ ਜਾਕੇ ਸ਼ੋਸ਼ੇ ਬੜੇ ਛੱਡਦੀ ਆ
ਐਟ-ਦੈਟ-ਵੈੱਲ-ਸ਼ੈੱਲ ਬੜਾ ਕੁਝ ਬੋਲਦੀ
ਹੁਣ ਤੇ ਚੰਡੀਗੜ ਸਾਰਾ ਅੱਗੇ ਲਾਈ ਫਿਰਦੀ ਆ
“ਗਿੱਲ” ਦਾ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ
 
Top