ਸਾਡੇ ਕੱਚੇ ਜਹੇ ਇਸ ਘਰ ਅੰਦਰ

KARAN

Prime VIP
ਸਾਡੇ ਕੱਚੇ ਜਹੇ ਇਸ ਘਰ ਅੰਦਰ ਅੰਤਾਂ ਦੀ ਗਰੀਬੀ ਵੱਸਦੀ ਏ।
ਸਾਡੇ ਘਰ ਦੀ ਹਾਲਤ ਮੰਦੀ ਏ ਇਹ ਬਿਨ ਪੁੱਛਿਆਂ ਈ ਦੱਸਦੀ ਏ।
ਸਾਡੇ ਕੱਚੇ ਜਹੇ ਇਸ ਘਰ ਅੰਦਰ ਮਾਂ ਮਰ-ਮਰ ਉਮਰ ਲੰਘਾਉਦੀ ਏ।
ਮਾਂਜ ਕੇ ਭਾਂਡੇ ਲੋਕਾਂ ਦੇ ਜੋ ਘਰ ਦਾ ਖਰਚ ਚਲਾਉਦੀ ਏ।
ਸਾਡੇ ਕੱਚੇ ਜਹੇ ਇਸ ਘਰ ਅੰਦਰ ਇੱਕ ਦੀਪ ਸੋਚਾਂ ਦਾ ਬਲ਼ਦਾ ਏ।
ਲੋਕਾਂ ਲਈ ਸੂਰਜ ਚੜ੍ਹਦਾ ਪਰ ਨਾ ਸਾਡਾ ਹਨ੍ਹੇਰਾ ਢਲ਼ਦਾ ਏ।
ਸਾਡੇ ਕੱਚੇ ਜਹੇ ਏਸ ਘਰ ਦੀ ਹੁਣ ਢਹਿ ਗਈ ਚਾਰਦੀਵਾਰੀ
ਦਾਜ ਭੈਣ ਦਾ ਜੁੜ ਨਾ ਹੋਇਆ ਮਾਂ ਫ਼ਿਕਰਾਂ ਨੇ ਮਾਰੀ।
ਸਾਡੇ ਕੱਚੇ ਘਰ ਦੀਆਂ ਛੱਤਾਂ ’ਤੇ ਕਰਜ਼ੇ ਨੇ ਪਾਏ ਜਾਲੇ ਨੇ।
ਦੋ ਖਣ ਸੀ ‘ਕਾਲੇ’ ਬਹਿਣ ਜੋਗੇ ਜੋ ਨਾਂ ਕਰਵਾ ਲੇ ਲਾਲੇ ਨੇ।
Kala Toor
 
Top